Qama Uz Zaman Sahib di ik Gazal
ਦੁਨਿਆ ਕਿੱਸਰਾਂ ਵਸਦੀ ਏ
ਰੋਂਦੀ ਏ ਨਾ ਹੱਸਦੀ ਏ
ਕੱਸਣ ਵਾਲੀ ਕੱਸਦੀ ਨਹੀਂ
ਕੱਸੀ ਢਿਬਰੀ ਕੱਸਦੀ ਏ
ਮੇਰਾ ਪਿਆਰ ਭੁਲੇਖਾ ਈ
ਗੱਲ ਤੇ ਤੇਰੀ ਚੱਸਦੀ ਏ
ਵੇਲ਼ਾ ਰੁਕਿਆ ਹੋਇਆ ਏ
ਸੂਈ ਘੜੀ ਦੀ ਨੱਸਦੀ ਏ
ਘਰ ਸੱਜਣ ਦਾ ਦੌਰ ਵੀ ਨਹੀਂ
ਜੁੱਤੀ ਕਾਹਨੂੰ ਘੱਸਦੀ ਏ
ਸਿਰਫ਼ ਸ਼ਿਕਾਰੀ ਫਾਵਣ ਲਈ
ਮੱਛੀ ਜਾਲ਼ ਚ' ਫੱਸਦੀ ਏ
ਕਮਰ
No comments:
Post a Comment