ਸ਼ਬਦਾਂ ਦੇ ਮਿਰਗ ਹਫਦੇ ਰਹੇ
ਜਲ ਦੀ ਤਰੰਗ ਹਟਦੀ ਰਹੀ
ਰੋਸ਼ਨੀ ਦੀ ਜੂਹ ਤਕ
ਪਹੁੰਚ ਨਾ ਜਦ ਹੋ ਸਕੀ
ਨ੍ਹੇਰੇ ਸ਼ਬਦ ਹਫਦੇ ਰਹੇ
ਰੋਸ਼ਨੀ ਪਿਛਾਂ ਹਟਦੀ ਰਹੀ
ਕਸਤੂਰੀ ਸੀ ਕੈਦ ਜਿਸਮ ਵਿਚ
ਹਵਾਵਾਂ 'ਚ ਸੀ ਖੁਸ਼ਬੂ ਭਰੀ
ਸ਼ਬਦਾਂ ਦੇ ਮਿਰਗ ਹਫਦੇ ਰਹੇ
ਖੁਸ਼ਬੂ ਅਗਾਂਹ ਵਧਦੀ ਰਹੀ
ਸ਼ਬਦਾਂ ਨੂੰ ਲੋਚਾ ਸ਼ਬਦ ਦੀ
ਸ਼ਬਦਾਂ 'ਚ ਸੀ ਸ਼ਾਇਰੀ ਭਰੀ
ਸ਼ੇਅਰਾਂ ਨੂੰ ਸ਼ੇਅਰ ਮਿਲਦੇ ਰਹੇ
ਸ਼ਾਇਰੀ ਪਿਛਾਂ ਹਟਦੀ ਰਹੀ
ਸੇਹਰਾ ਚ ਸੰਗਸਾਰ ਪਏ
ਸ਼ਬਦਾਂ ਦੇ ਪਿਆਸੇ ਮਿਰਗ
ਰੋਸ਼ਨੀ, ਖੁਸ਼ਬੂ, ਸ਼ਾਇਰੀ
ਬਸ ਮਰਸੀਏ ਪੜਦੀ ਰਹੀ
ਜਲ ਦੀ ਤਰੰਗ ਹਟਦੀ ਰਹੀ
ਰੋਸ਼ਨੀ ਦੀ ਜੂਹ ਤਕ
ਪਹੁੰਚ ਨਾ ਜਦ ਹੋ ਸਕੀ
ਨ੍ਹੇਰੇ ਸ਼ਬਦ ਹਫਦੇ ਰਹੇ
ਰੋਸ਼ਨੀ ਪਿਛਾਂ ਹਟਦੀ ਰਹੀ
ਕਸਤੂਰੀ ਸੀ ਕੈਦ ਜਿਸਮ ਵਿਚ
ਹਵਾਵਾਂ 'ਚ ਸੀ ਖੁਸ਼ਬੂ ਭਰੀ
ਸ਼ਬਦਾਂ ਦੇ ਮਿਰਗ ਹਫਦੇ ਰਹੇ
ਖੁਸ਼ਬੂ ਅਗਾਂਹ ਵਧਦੀ ਰਹੀ
ਸ਼ਬਦਾਂ ਨੂੰ ਲੋਚਾ ਸ਼ਬਦ ਦੀ
ਸ਼ਬਦਾਂ 'ਚ ਸੀ ਸ਼ਾਇਰੀ ਭਰੀ
ਸ਼ੇਅਰਾਂ ਨੂੰ ਸ਼ੇਅਰ ਮਿਲਦੇ ਰਹੇ
ਸ਼ਾਇਰੀ ਪਿਛਾਂ ਹਟਦੀ ਰਹੀ
ਸੇਹਰਾ ਚ ਸੰਗਸਾਰ ਪਏ
ਸ਼ਬਦਾਂ ਦੇ ਪਿਆਸੇ ਮਿਰਗ
ਰੋਸ਼ਨੀ, ਖੁਸ਼ਬੂ, ਸ਼ਾਇਰੀ
ਬਸ ਮਰਸੀਏ ਪੜਦੀ ਰਹੀ
No comments:
Post a Comment