Tuesday, June 26, 2012

ਮਨ ਦੀਆਂ ਕੰਧਾਂ ਬੜੀਆਂ ਉਚੀਆਂ 
ਚੜਦੀ ਧੁਪ ਕਦੇ ਨੀ ਆਈ 
ਸੁਕੀਆਂ ਸ਼ਾਖਾਂ ਉਲੂ ਹੂਕੇ 
ਗੁਲ ਤੇ ਬੁਲਬੁਲ ਕਦੇ ਨੀ ਗਾਈ 
ਬੂਹੇ ਬਾਰੀ ਕੁਲ ਬੰਦ ਅਟਾਰੀ 
ਪੈੜ ਚਾਲ ਨੀ ਰਵੀ ਦੀ ਆਈ
ਰਥ ਸੂਰਜ ਦਾ ਲੰਘਿਆ ਉਤੋਂ 
ਚਾਨਣ ਦੀ ਕੋਈ ਸੂਹ ਨੀ ਆਈ
ਸ਼ਾਮ ਹੋਈ ਜਦ ਡੁਬਨ ਲਗਾ 
ਕਿਰਨ ਸੁਨੇਰੀ ਝੀਥ ਚੋਣ ਆਈ
ਘੁਟ ਕੇ ਫੜ ਨਿਘ ਮਾਨ ਲੈ ਜਿੰਦੇ 
ਇਹ ਘੜੀ ਕਦ ਪਰਤ ਕੇ ਆਈ !!

No comments:

Post a Comment