ਚੱਕਰ ਦੇ ਚੱਕਰI ਪੂਰਨ ਵਿਰਾਮ
ਚੱਕਰ ਦਾਇਰੇ ਪੂਰਨ ਹੁੰਦੇ, ਅੱਧੇ ਪੌਣੇ ਕਦੇ ਨਹੀਂ ਹੁੰਦੇ,
ਬਾਹਰ ਅੰਦਰ, ਅੰਦਰ ਬਾਹਰ, ਚੱਕਰ ਮਾਇਆ ਇਹੋ ਹੁੰਦੀ।
ਚੱਕਰਾਂ ਵਿੱਚ ਇਉਂ ਪੈ ਨਾਂ ਪਿਆਰੇ, ਜਨਮ ਅਮੋਲ ਰੋਲ ਨਾਂ ਏਦਾਂ,
ਸੱਚ ਚੱਕਰ ਦਾ, ਪ੍ਰੀਭਾਸ਼ਾ ਇਹਦੀ, ਮਹੱਤਵ ਇਹਦਾ ਕਦੇ ਨੀ ਚੱਕਰੀਂ ਪਾਉਂਦਾ,
"ਸੋਚਿਆਂ ਸੋਚ ਨਾਂ ਹੋਵਈ", ਬਾਬਾ ਆਖੇ, "ਜੇ ਸੋਚੀਐ ਲੱਖ ਵਾਰ"-----------
ਲੀਹਰ ਚੱਕਰ ਦੀ ਹੋ ਸਵਾਰ, "ਰਜ਼ਾ" ਦਾ ਹੋ ਕੇ ਰਾਜ਼ਦਾਰ, ਹੋ ਜਾ ਪਾਰ।
ਬਾਬੇ ਆਖਿਆ ਗ੍ਰਿਹਸਤ ਹੰਡਾਅ, ਸਮਾਜ ਬਣਾ, ਕਰ ਸਿਰਜਣਾ ਜੀਵਨ ਲੇਖੇ ਲਾ।
ਭੰਵਲ ਭੂਸੀਂ ਪੈ ਨਾਂ ਆਪੂੰ, ਨਾਂ ਹੋਰਾਂ ਨੂੰ ਪਾ,
ਵਿਗਿਆਨ ਵਿਹੂਣੇ ਗਿਆਨ ਤੋਂ ਮਿੱਤਰਾ, ਲੱਖ ਲਾਇਲਮੀ ਚੰਗੀ॥