Friday, December 13, 2013

                ਦਾਇਰਾ-2

 ਧਰਤੀ, ਅੰਬਰ, ਸਾਗਰ, ਗ੍ਰਿਹ, ਤਾਰੇ ਸਾਰੇ,
 ਵਿਸ਼ਵ ਬ੍ਰਿਹਮੰਡ ਸਦਾ ਪੱਸਰਦੇ, ਆਦਿ ਅੰਤ, ਸਦੀਵ ਅਨੰਤ,
 ਅਨੰਤਤਾਵਾਂ ਦਾ ਸਦਪਾਸਾਰ, ਸਭ ਨੇ ਦਾਇਰੇ ਅੰਦਰ;
 ਸਦਾ ਪੱਸਰਦੇ ਦਾਇਰੇ ਦੀ ਇਹ ਸੀਮਾ-ਰੇਖਾ, ਸ੍ਵੇ-ਚਾਲਕ ਦਾਇਰਾ ਆਪ ਉਲੀਕੇ;
 ਮਨ ਮੰਦਰ ਦੇ ਦਰਪਨ ਅੰਦਰ ਦਾਇਰੇ ਦੀ ਪ੍ਰਛਾਈੰ :-
 ਬਾਹਰ ਮਾਇਆ, ਅੰਦਰ ਮਾਇਆ-ਮਾਇਆ ਦਾ ਸਦ-ਪਾਸਾਰ ਇਹ ਮਾਇਆ:
 ਦਾਇਰਾ ਅੰਦਰ, ਬਾਹਰ ਦਾਇਰਾ, ਫਿਰੇ ਭਟਕਦਾ ਭੋਲਾ ਸਾਈਂ,
 ਨਾਸਰ ਕਹੇ ਫਕੀਰ ਸਾਈਂ ਦਾ, ਭਟਕਣ ਪੱਲੇ ਕੁੱਝ ਵੀ ਨਾਂਹੀਂ॥

No comments:

Post a Comment