Saturday, August 17, 2013



    "ਸਾਵਨ ਸਰਸ ਮਨਾਂ, ਘਣ ਵਰ੍ਸੇ ਰੁਤ ਆਏ"                                                                                                  
 ਨੀਲਕੰਠ ਕੈਲਾਸ਼ ਸੁਆਮੀ, ਡਗ ਡਮਰੂ ਤਿਰ੍ਸ਼ੂਲ ਉਠਾਏ
 ਤਾਂਡਵ ਧਨਕ ਧਮਾ ਧਮ ਵਾਜੇ, ਧਰਤ ਅਰਸ਼ ਸਭ ਕੰਪਨ  ਲਾਗੇ      
 ਜਟਾ ਖੋਲ੍ਹ ਗਰਦਨ ਝਟਕਾਏ----------------------,
 ਪਾੜ ਪਹਾੜ ਦਾ ਸੰਗ-ਦਿਲ ਸੀਨਾ ਉਲਟੀ ਗੰਗ ਬਹਾਏ
 ਦੈਂਤ-ਆਕਾਰ ਸ਼ਿਲਾ ਦੇ ਓਹਲੇ, ਆ ਫਿਰ ਮੂੰਹ ਲੁਕਾਏ
 ਕੀ "ਕੇਦਾਰ ਸੰਘਾਰ ਸੁਆਮੀ" ਆਪਣੀ ਕੀਤੀ ਤੇ ਪਛਤਾਏ?????