Wednesday, July 25, 2012


Shahmukhi by Qamar Uz Zaman


قیاس 

میں چاندی، میں سونا، کندن
میں ہی آپ کٹھالی
نفس، ہوس، وحشت، شہوت
دغا، فریب، تے مکاری،
عشقَ، مشک، گھرنا، اہنکاری-
بلدا بھٹھ وڈ-آکاری؛
جذبے، جوش دی پرچنڈ جوالا
ابلے سدا کٹھالی-؛
میں آکار، آکار کٹھالی
ہر شے تکاں جو جو آکاری
میں آکار نراکار ناں جاناں
نراکار دی لوڑ نہیں مینوں ؛
منکھ ناں جانے کسے خدا نوں
کسے خدا دی لوڑ نہیں ایہنوں؛
شے ہندی اے شے ، محظ قیاس نہیں ہندی
قیاس دا کوئی آکار نہیں ہندا --.
آکار تاں شے اک محل جہی
نراکار کجھ وی نہیں --
استھر کسے مکین جیہا--.
میں دہدھاری لکھاں جوناں دا سردار
اوہ نر-دیہی نراکار
ناں جمن نہ مرن ہار
اوہدی مینوں لوڑ نہیں -.
اوہ کدے پیدا نہیں کردا
اوہدے ہتھوں کوئی نہیں مردا
منکھ ہی اوہنوں پیدا کردا
منکھ نال ہی آپ اوہ مردا-.
منکھ دا بس قیاس ہے اوہ
ناں سونا، ناں چاندی، کندن
ناں ہی کوئی کٹھالی اوہ -.


            ਕਿਆਸ 
ਮੈਂ ਚਾਂਦੀ, ਮੈਂ ਸੋਨਾ, ਕੁੰਦਨ 
ਮੈਂ ਹੀ ਆਪ ਕੁਠਾਲੀ 
ਨਫਸ, ਹਵਸ, ਵੈਹਸ਼੍ਤ, ਸ਼ੈਹਵਤ
ਦਗਾ, ਫਰੇਬ, ਤੇ ਮਕਾਰੀ,
ਇਸ਼ਕ, ਮੁਸ਼ਕ, ਘਿਰਨਾ, ਅਹੰਕਾਰੀ-
ਬਲਦਾ ਭਠ ਵਡ-ਆਕਾਰੀ;
ਜਜ਼ਬੇ, ਜੋਸ਼ ਦੀ ਪ੍ਰਚੰਡ ਜੁਆਲਾ 
ਉਬਲੇ ਸਦਾ ਕੁਠਾਲੀ-;
ਮੈਂ ਆਕਾਰ, ਆਕਾਰ ਕੁਠਾਲੀ 
ਹਰ ਸ਼ੈ ਤਕਾਂ ਜੋ ਜੋ ਆਕਾਰੀ
ਮੈਂ ਆਕਾਰ ਨਿਰਾਕਾਰ ਨਾਂ ਜਾਣਾਂ 
ਨਿਰਾਕਾਰ ਦੀ ਲੋੜ ਨਹੀਂ ਮੈਨੂੰ ;
ਮਨੁਖ ਨਾਂ ਜਾਨੇ ਕਿਸੇ ਖੁਦਾ ਨੂੰ 
ਕਿਸੇ ਖੁਦਾ ਦੀ ਲੋੜ ਨਹੀਂ ਏਹਨੂੰ;
ਸ਼ੈ ਹੁੰਦੀ ਏ ਸ਼ੈ , ਮੇਹ੍ਜ਼  ਕਿਆਸ ਨਹੀਂ ਹੁੰਦੀ 
ਕਿਆਸ ਦਾ ਕੋਈ ਆਕਾਰ ਨਹੀਂ ਹੁੰਦਾ --.
ਆਕਾਰ ਤਾਂ ਸ਼ੈ ਇਕ ਮਹਿਲ  ਜਿਹੀ
ਨਿਰਾਕਾਰ ਕੁਝ ਵੀ ਨਹੀਂ --
ਅਸਥਿਰ ਕਿਸੇ ਮਕੀਨ ਜਿਹਾ--.
ਮੈਂ ਦਿਹ੍ਧਾਰੀ ਲਖਾਂ ਜੂਨਾਂ ਦਾ ਸਿਰਦਾਰ 
ਓਹ ਨਿਰ-ਦੇਹੀ ਨਿਰਾਕਾਰ
ਨਾਂ ਜਮਨ ਨਾ ਮਰਨ ਹਾਰ
ਓਹਦੀ ਮੈਨੂੰ ਲੋੜ ਨਹੀਂ -.
ਓਹ ਕਦੇ ਪੈਦਾ ਨਹੀਂ ਕਰਦਾ 
ਓਹਦੇ ਹਥੋਂ ਕੋਈ ਨਹੀਂ ਮਰਦਾ 
ਮਨੁਖ ਹੀ ਓਹਨੂੰ ਪੈਦਾ ਕਰਦਾ 
ਮਨੁਖ ਨਾਲ ਹੀ ਆਪ ਓਹ ਮਰਦਾ-.
ਮਨੁਖ ਦਾ ਬਸ ਕਿਆਸ ਹੈ ਓਹ 
ਨਾਂ ਸੋਨਾ, ਨਾਂ ਚਾਂਦੀ, ਕੁੰਦਨ 
ਨਾਂ ਹੀ ਕੋਈ ਕੁਠਾਲੀ ਓਹ -.     


         

Sunday, July 22, 2012

Another of Louis Osofsky in Punjabi:

ਬਿਖਰੇ ਖੁਆਬਾਂ ਦੇ ਗੁਲਦਸਤੇ
ਗੁਮ ਹੋਏ
ਗੁਲ੍ਦਾਨਾਂ ਅੰਦਰ
Louis Osofsky's in Punjabi:

ਮੁਰਝਾਹਟ----
ਖਿੜਿਆ ਛੜਾ  
ਲਭੇ ਖੇਡੇ ਦੀ ਗੁੰਜਾਰ    
 

Friday, July 20, 2012


Wrapped in her bagh
waiting for the next move
silk shimmers in the sun
 

Thursday, July 19, 2012

Wednesday, July 18, 2012

A. Sodkhuuu 's in Punjabi:

ਮੈਂ ਅਨਾਥ 
ਲਗਦੈ ਮੈਨੂੰ
ਚੰਨ ਅਨਾਥ 
Another from Louis Osofsky (in Punjabi):


ਖਾਕੇ ਸਿਆਹ-
ਆਹ ਚੰਨ ਨਵਾਂ 
    ਤੇ ਮੈਂ  

Monday, July 16, 2012

Louis Osofsky's Haiku in Punjabi:

ਜਫੀ ਪੈਂਦੀ  
ਸਿਲ੍ਹੇ ਚਾਨਣ ਨੂੰ    
ਤਪਦਾ ਦਿਨ ਗਰਮੀ ਦਾ 

Sunday, July 15, 2012

Harvinder Dhaliwal's Haiku translated in English:

Palm leaf-
he clanked his brim-full cup
with the emptied bottle

Saturday, July 14, 2012

Louis Osofsky- Shamrock a Haiku Magazine( Punjabi translation) :

ਸਾਫ਼ ਸ਼੍ਫ਼ਾਫ਼ ਕਰ ਮੇਰੇ ਨਾਲ 
ਆਬਸ਼ਾਰ, ਦਿਨ ਧੁਪੀਲਾ
ਸਿਆਹ ਬਲੌਰ  
Peepal - ਪਿੱਪਲ -पीपल 


drowsy dew-trickle
down the peepal leaves
jal-trang on the tin-roof 


Hardilbagh Singh Gill



Jal-trang is a musical instrument.
The Jal Tarang (Hindi: जल तरंग, Urdu: جل ترنگ), Jaltarang, Jal-tarang, Jal-yantra, Jalatarangam or Jalatharangam, 
is an Indian melodic percussion instrument. It consists of a set of ceramic bowls tuned with water. The bowls are played by striking the edge with beaters, one in each hand.
Jal-tarang finds its first mention in Sangeet Parijaat.
!

Friday, July 13, 2012

Osofsky's haiku in Punjabi: 
ਨਾਮ-ਘੁਮੇਟਾ 
ਘੁਮ ਰਹੀ   
ਹੁਨਾਲ ਘੁਮੇਟੀ 

Thursday, July 12, 2012

Harvinder Dhaliwal's Punjabi haiku in English:

 Herd is home
sapphire horizon
bathed in red
Jugnu virk Seth di rachna da Anuvaad:

ਤੈਰਦੀਆਂ ਬਦਲ-ਫ'ਬੀਆਂ
ਓਹਦੇ ਚਸ਼੍ਮੇ ਦੇ ਸ਼ੀਸ਼ੀ'
ਸੁਖਦਾਈ ਆਕਾਸ਼   
Sandip Seetal Chaohan's English Zappai in Punjabi:

ਸਾਗਰ ਨੀਲਮ ਨੀਲਾ--- 
ਹਥ ਚ ਫੜਿਆ ਖਾਲੀ ਪਿਆਲਾ 
ਮੈਂ ਚੱਲੀ ਪਰਦੇਸ 

Wednesday, July 11, 2012




باید پا رویِ برگ هایِ فرو ریخته بگذارم

تا در این راه بروم!
...
See More
Panjabi translation:

ਝੜੇ ਪਤਿਆਂ ਉਤੋਂ ਲੰਘਾਂ 
ਚਾਰਾ ਹੋਰ ਨਹੀਂ ਹੈ ਕੋਈ 
ਜੇ ਫੜਨਾ ਮੈਂ ਏਹੋ ਰਾਹ 

Tuesday, July 10, 2012

Sandeep Sital Chaohan's English Hiaku translated in Panjabi:-

ਨੀਲਮਣੀ ਚੰਨ
ਮੂੰਹ ਮੇਰੇ ਦੇ  ਡੂੰਘੇ ਅੰਦਰ 
ਦੋ ਜੀਭਾਂ ਭਿੜੀਆਂ  

Sunday, July 8, 2012

Josie Hibbing's Haiku translated in Panjabi:


"ਤਿਤਲੀਆਂ 
ਬੇਆਵਾਜ਼ ਗੁਜ਼ਰਦੇ ਸ਼ਬਦ ਤੇਰੇ
ਮਨ ਵਿਚੀਂ ਮੇਰੇ "

Saturday, July 7, 2012


ਸੰਦੀਪ ਸੀਤਲ ਚੋਹਾਨ ਦੇ ਅੰਗ੍ਰੇਜ਼ੀ ਹਾਇਕੂ ਦਾ ਪੰਜਾਬੀ ਰੂਪ   
-------------------------------------------------------------
ਦੁਰਾਡੇ ਆਕਾਸ਼ 
ਛਡ ਆਈ ਮੈਂ ਬੂਟਾਂ ਦੇ ਫੀਤੇ 
ਸਰਹਦੋਂ ਪਰ  

Friday, July 6, 2012

Punjabi version of Prem menon's English haiku


ਟੀਸੀ ਟਾਈਗਰ ਹਿਲ ਦੀ
ਲੋਂਗ ਚ ਲਿਸ਼ਕਣ 
ਪ੍ਰਭਾਤੀ ਕਿਰਨਾਂ

Wednesday, July 4, 2012





  • June 26

Hmare dost janab Qamar Uz Zamman Sahib ne janab Akram Khan sahib ki  yeh nazam bheji hai-Lutf uthaie
    • حسیں سوچیں
      جوان جذبے
      مۂ فروزاں
      دھنک ستارے
      گلاب و خوشبو شادمانی
      یہ عکس سارے
      کسی نے مجھکو
      کچھ اس ادا سے دکھا دیے ہیں
      کہ میری بے برگو بار دنیا
      مہک اٹھی ہے
      بہت ہی تیرہ و تار دنیا
      چمک اٹھی ہے
      وہ میری بے برگو بار دنیا
      بڑی ہی تیرہ و تار دنیا
      کہ جس میں ہر سو
      اداسیاں ہی اداسیاں تھیں
      کہ جسکی قسمت کے چاند تارے
      ازل سے پہلے ہی بجھ چکے تھے
      وہ جس کی ایک اک روش کے اوپر
      حسیں امیدوں کے ننھے پودے
      جوان ہونے سے پیشتر ہی
      قیامتوں جیسے موسموں سے
      تڑپ تڑپ کر نبھا رہے تھے
      اور انکی شاخوں سے زرد پتے
      قریب ہی تھا کہ گرنے لگتے

      کہ وہ مسیحا حیات بن کر
      خزاں رسیدہ چمن میں آیا
      کہ جیسے جھونکا ہو جاں فزا سا
      اور اس نے دکھ کی اندھیری شب میں
      اداس دل کو
      حسیں سوچوں
      جوان جذبوں
      چمکتے تاروں
      مۂ فروزاں
      گلاب خوشبوو شادمانی کا عکس رنگیں دکھا دیا ہے
      اور اب تو میرے جوان جذبے لپک کے پا لیں گے

      چاند تارے، گلاب و خوشبو شادمانی

      (اکرم خاں)

  • June 27

Tuesday, July 3, 2012

ਜਿਸਮ ਤਾਂ ਜਿਸਮ ਹੁੰਦੇ ਨੇ ਮੇਰੀ ਜਾਨ 
ਭੂਖੇ ਰਹ ਨਹੀਂ ਸਕਦੇ, ਪਿਆਸੇ ਮਰ ਨਹੀਂ ਸਕਦੇ;
ਮਸ਼ੀਨ ਤੋਂ ਜ਼੍ਯਾਦਾ ਕੁਝ ਨਹੀਂ ਹੁੰਦੇ ਇਹ ਜਿਸਮ !
ਬਸ ਕਚੇ ਮਕਾਨ ---
ਬਿਮਾਰੀਆਂ ਦੇ ਸ਼ਿਕਾਰ---ਇਹ ਰੂਹ ਦੇ ਮਕਾਨ !
ਜਿਸਮਾਂ ਦੀਆਂ ਲੋੜਾਂ ਹੋਰ, ਰੂਹਾਂ ਦੀਆਂ ਲੋੜਾਂ ਹੋਰ ;

ਇਕ ਫ਼ਾਨੀ, ਫਲ ਗਿਆਨ ਦਾ ਖਾਂਦਾ 
ਦੂਜਾ ਅਮਰ, ਬਹਿਸ਼ਤੀ-ਰਸ ਅਮ੍ਰਿਤ ਤੇ ਪਲਦਾ,
ਜਿਸਮਾਂ ਚ ਵ੍ਸੇੰਦੀਆਂ ਰੂਹਾਂ, ਬਿਨ ਇਸ ਰਸ ਤੋਂ ਰਹ ਨਾ ਸੱਕਣ;

ਜਿਸਮ ਜੇ ਤ੍ਰਿਪਤ ਨਹੀਂ ਹੁੰਦੇ , ਭੁਖ ਇਨ੍ਹਾਂ ਦੀ ਸ਼ਾਂਤ ਨਹੀਂ ਹੁੰਦੀ 
ਮਿਲਣ ਰੂਹਾਂ ਦਾ ਹੋ ਨਹੀਂ ਸਕਦਾ , ਮੋਕ੍ਸ਼ ਉਨ੍ਹਾਂ ਨੂੰ ਮਿਲ ਨਹੀਂ ਸਕਦੀ;
ਜਿਸਮ ਤਾਂ ਬਸ ਜਿਸਮ ਹੁੰਦੇ ਨੇ, ਕਚੇ ਮਕਾਨ ਗਿਰ ਜਾਂਦੇ ਨੇ 
ਮੋਕ੍ਸ਼-ਸਰੋਤ ਸੁਕ ਜਾਂਦੇ ਨੇ I