Wednesday, July 25, 2012


            ਕਿਆਸ 
ਮੈਂ ਚਾਂਦੀ, ਮੈਂ ਸੋਨਾ, ਕੁੰਦਨ 
ਮੈਂ ਹੀ ਆਪ ਕੁਠਾਲੀ 
ਨਫਸ, ਹਵਸ, ਵੈਹਸ਼੍ਤ, ਸ਼ੈਹਵਤ
ਦਗਾ, ਫਰੇਬ, ਤੇ ਮਕਾਰੀ,
ਇਸ਼ਕ, ਮੁਸ਼ਕ, ਘਿਰਨਾ, ਅਹੰਕਾਰੀ-
ਬਲਦਾ ਭਠ ਵਡ-ਆਕਾਰੀ;
ਜਜ਼ਬੇ, ਜੋਸ਼ ਦੀ ਪ੍ਰਚੰਡ ਜੁਆਲਾ 
ਉਬਲੇ ਸਦਾ ਕੁਠਾਲੀ-;
ਮੈਂ ਆਕਾਰ, ਆਕਾਰ ਕੁਠਾਲੀ 
ਹਰ ਸ਼ੈ ਤਕਾਂ ਜੋ ਜੋ ਆਕਾਰੀ
ਮੈਂ ਆਕਾਰ ਨਿਰਾਕਾਰ ਨਾਂ ਜਾਣਾਂ 
ਨਿਰਾਕਾਰ ਦੀ ਲੋੜ ਨਹੀਂ ਮੈਨੂੰ ;
ਮਨੁਖ ਨਾਂ ਜਾਨੇ ਕਿਸੇ ਖੁਦਾ ਨੂੰ 
ਕਿਸੇ ਖੁਦਾ ਦੀ ਲੋੜ ਨਹੀਂ ਏਹਨੂੰ;
ਸ਼ੈ ਹੁੰਦੀ ਏ ਸ਼ੈ , ਮੇਹ੍ਜ਼  ਕਿਆਸ ਨਹੀਂ ਹੁੰਦੀ 
ਕਿਆਸ ਦਾ ਕੋਈ ਆਕਾਰ ਨਹੀਂ ਹੁੰਦਾ --.
ਆਕਾਰ ਤਾਂ ਸ਼ੈ ਇਕ ਮਹਿਲ  ਜਿਹੀ
ਨਿਰਾਕਾਰ ਕੁਝ ਵੀ ਨਹੀਂ --
ਅਸਥਿਰ ਕਿਸੇ ਮਕੀਨ ਜਿਹਾ--.
ਮੈਂ ਦਿਹ੍ਧਾਰੀ ਲਖਾਂ ਜੂਨਾਂ ਦਾ ਸਿਰਦਾਰ 
ਓਹ ਨਿਰ-ਦੇਹੀ ਨਿਰਾਕਾਰ
ਨਾਂ ਜਮਨ ਨਾ ਮਰਨ ਹਾਰ
ਓਹਦੀ ਮੈਨੂੰ ਲੋੜ ਨਹੀਂ -.
ਓਹ ਕਦੇ ਪੈਦਾ ਨਹੀਂ ਕਰਦਾ 
ਓਹਦੇ ਹਥੋਂ ਕੋਈ ਨਹੀਂ ਮਰਦਾ 
ਮਨੁਖ ਹੀ ਓਹਨੂੰ ਪੈਦਾ ਕਰਦਾ 
ਮਨੁਖ ਨਾਲ ਹੀ ਆਪ ਓਹ ਮਰਦਾ-.
ਮਨੁਖ ਦਾ ਬਸ ਕਿਆਸ ਹੈ ਓਹ 
ਨਾਂ ਸੋਨਾ, ਨਾਂ ਚਾਂਦੀ, ਕੁੰਦਨ 
ਨਾਂ ਹੀ ਕੋਈ ਕੁਠਾਲੀ ਓਹ -.     


         

No comments:

Post a Comment