Tuesday, July 3, 2012

ਜਿਸਮ ਤਾਂ ਜਿਸਮ ਹੁੰਦੇ ਨੇ ਮੇਰੀ ਜਾਨ 
ਭੂਖੇ ਰਹ ਨਹੀਂ ਸਕਦੇ, ਪਿਆਸੇ ਮਰ ਨਹੀਂ ਸਕਦੇ;
ਮਸ਼ੀਨ ਤੋਂ ਜ਼੍ਯਾਦਾ ਕੁਝ ਨਹੀਂ ਹੁੰਦੇ ਇਹ ਜਿਸਮ !
ਬਸ ਕਚੇ ਮਕਾਨ ---
ਬਿਮਾਰੀਆਂ ਦੇ ਸ਼ਿਕਾਰ---ਇਹ ਰੂਹ ਦੇ ਮਕਾਨ !
ਜਿਸਮਾਂ ਦੀਆਂ ਲੋੜਾਂ ਹੋਰ, ਰੂਹਾਂ ਦੀਆਂ ਲੋੜਾਂ ਹੋਰ ;

ਇਕ ਫ਼ਾਨੀ, ਫਲ ਗਿਆਨ ਦਾ ਖਾਂਦਾ 
ਦੂਜਾ ਅਮਰ, ਬਹਿਸ਼ਤੀ-ਰਸ ਅਮ੍ਰਿਤ ਤੇ ਪਲਦਾ,
ਜਿਸਮਾਂ ਚ ਵ੍ਸੇੰਦੀਆਂ ਰੂਹਾਂ, ਬਿਨ ਇਸ ਰਸ ਤੋਂ ਰਹ ਨਾ ਸੱਕਣ;

ਜਿਸਮ ਜੇ ਤ੍ਰਿਪਤ ਨਹੀਂ ਹੁੰਦੇ , ਭੁਖ ਇਨ੍ਹਾਂ ਦੀ ਸ਼ਾਂਤ ਨਹੀਂ ਹੁੰਦੀ 
ਮਿਲਣ ਰੂਹਾਂ ਦਾ ਹੋ ਨਹੀਂ ਸਕਦਾ , ਮੋਕ੍ਸ਼ ਉਨ੍ਹਾਂ ਨੂੰ ਮਿਲ ਨਹੀਂ ਸਕਦੀ;
ਜਿਸਮ ਤਾਂ ਬਸ ਜਿਸਮ ਹੁੰਦੇ ਨੇ, ਕਚੇ ਮਕਾਨ ਗਿਰ ਜਾਂਦੇ ਨੇ 
ਮੋਕ੍ਸ਼-ਸਰੋਤ ਸੁਕ ਜਾਂਦੇ ਨੇ I      
            

No comments:

Post a Comment