Saturday, June 30, 2012

Elaine Andre de ik English haiku da Anuvaad:


ਤਮਾਸ਼ਾ ਤਪਦੀ ਗਰਮੀ ਦਾ 
ਪੰਖੇਰੂ-ਸਨਾਨ ਕੁੰਡ ਵਿੱਚ
ਕਲਸੇਹੜੀਆਂ ਦਾ ਝੁਰਮਟ   

Friday, June 29, 2012

ਸੀਨੇ ਵਿਚ ਤਪਸ਼ ਜਦ ਹੁੰਦੀ 
ਜਜ਼ਬੇ ਭੁਜ੍ਦੇ ਦਾਣਿਆਂ ਵਾਂਗੂ 
ਸ਼ਬਦ ਤਿੜਕਦੇ ਬੜ ਬੜ, ਠਾਹ ਠਾਹ,
ਟੈੰ ਟੈੰ- ਲਹੂ ਟਪਕਦਾ ਅਖਾਂ ਰਾਹੀਂ;
ਤੈਹਸ ਨੈਹਸ ਹੋ ਜਾਂਦੀ  ਕਾਇਨਾਤ 
ਐਸਾ ਤਾਂਡਵ ਮੋਤ ਦਾ ਹੁੰਦਾ-----------!

ਸੀਨੇ ਵਿਚ ਤਪਸ਼ ਜਦ ਹੁੰਦੀ 
ਸ਼ਬਦ ਮਾਣਦੇ ਨਿਘ ਘਨੇਰਾ 
ਅਮ੍ਰਿਤ ਬਰਖਾ ਜੀਭ ਤੋਂ ਹੁੰਦੀ 
ਮਲਹਾਰ ਦੇ ਸੁਰ ਸੁਰੀਲਾ ਕਰਦੇ 
ਜਗ ਸਾਰਾ-ਹਰ ਕੋਈ ਆਪਣਾ ਆਪਣਾ ਲਗਦਾ 
ਇਕ ਮਾਲਾ ਦੇ ਮਨਕੇ ਲਗਦੇ ਸਾਰੇ
ਕਾਇਨਾਤ ਪੂਰੀ ਹੋ ਜਾਂਦੀ -;

ਲਹਿਰ ਲਹੂ ਦੀ ਜਜ਼ਬਾ ਹੁੰਦਾ
ਜਜ਼ਬੇ 'ਸ਼ਬਦ' ਹੋ ਰਚਨਾ ਰਚਦੇ 
ਮੋਤ ਮਹਿਲ ਜਾਂ ਇਸ਼ਕ ਅਟਾਰੀ-
ਬੁਰਜ ਜਿਨ੍ਹਾਂ ਦੇ ਦੂਰੋਂ ਦਿਸਦੇ
ਧਰਤ ਆਕਾਸ਼ ਨੂੰ ਘਾਯਲ ਕਰਦੀ
ਜਾਂ ਫਿਰ ਪੋੰਦੀ ਵਰਮਾਲਾ 

 
          
    

Thursday, June 28, 2012

Translation of Sandeep Sital Chohan's English Haiku:


ਧਰਤੀ-ਧਕ  ਮਸ਼ੀਨ 
ਪਰਛਾਵਾਂ ਲੰਬਾ 
ਏਜ਼ਾਲੀਆ ਫੁੱਲੀ ਹੇਠਾਂ    

Wednesday, June 27, 2012

ਲੂ ਤਪੀਂਦਾ ਦੇਹੂੰ 
ਕੋਇਲ ਕੂਕੇ ਆਵਾਜ਼ਾਰ 
ਕੁੜੀਆਂ ਫੂਕਣ ਗੁੱਡੀ   


Qama Uz Zaman Sahib di ik Gazal 




ਦੁਨਿਆ ਕਿੱਸਰਾਂ ਵਸਦੀ ਏ
ਰੋਂਦੀ ਏ ਨਾ ਹੱਸਦੀ ਏ

ਕੱਸਣ ਵਾਲੀ ਕੱਸਦੀ ਨਹੀਂ
ਕੱਸੀ ਢਿਬਰੀ ਕੱਸਦੀ ਏ

ਮੇਰਾ ਪਿਆਰ ਭੁਲੇਖਾ ਈ
ਗੱਲ ਤੇ ਤੇਰੀ ਚੱਸਦੀ ਏ

ਵੇਲ਼ਾ ਰੁਕਿਆ ਹੋਇਆ ਏ
ਸੂਈ ਘੜੀ ਦੀ ਨੱਸਦੀ ਏ

ਘਰ ਸੱਜਣ ਦਾ ਦੌਰ ਵੀ ਨਹੀਂ
ਜੁੱਤੀ ਕਾਹਨੂੰ ਘੱਸਦੀ ਏ

ਸਿਰਫ਼ ਸ਼ਿਕਾਰੀ ਫਾਵਣ ਲਈ
ਮੱਛੀ ਜਾਲ਼ ਚ' ਫੱਸਦੀ ਏ

ਕਮਰ

                                                                                                                                                                                                                                                                                                                                                                                                                                                                                                                         دوستو، یہ خوبصورت نظم جناب اکرم خان صاحب کی ہے،جو ہمیں ہمارے عزیز دوست 
قمر از زمان صاحب نے بھیجی ہے -پڑھئیے اور لطف اٹھائے -

  • حسیں سوچیں
    جوان جذبے
    مۂ فروزاں
    دھنک ستارے
    گلاب و خوشبو شادمانی
    یہ عکس سارے
    کسی نے مجھکو
    کچھ اس ادا سے دکھا دیے ہیں
    کہ میری بے برگو بار دنیا
    مہک اٹھی ہے
    بہت ہی تیرہ و تار دنیا
    چمک اٹھی ہے
    وہ میری بے برگو بار دنیا
    بڑی ہی تیرہ و تار دنیا
    کہ جس میں ہر سو
    اداسیاں ہی اداسیاں تھیں
    کہ جسکی قسمت کے چاند تارے
    ازل سے پہلے ہی بجھ چکے تھے
    وہ جس کی ایک اک روش کے اوپر
    حسیں امیدوں کے ننھے پودے
    جوان ہونے سے پیشتر ہی
    قیامتوں جیسے موسموں سے
    تڑپ تڑپ کر نبھا رہے تھے
    اور انکی شاخوں سے زرد پتے
    قریب ہی تھا کہ گرنے لگتے

    کہ وہ مسیحا حیات بن کر
    خزاں رسیدہ چمن میں آیا
    کہ جیسے جھونکا ہو جاں فزا سا
    اور اس نے دکھ کی اندھیری شب میں
    اداس دل کو
    حسیں سوچوں
    جوان جذبوں
    چمکتے تاروں
    مۂ فروزاں
    گلاب خوشبوو شادمانی کا عکس رنگیں دکھا دیا ہے
    اور اب تو میرے جوان جذبے لپک کے پا لیں گے

    چاند تارے، گلاب و خوشبو شادمانی

    (اکرم خاں)


    • shower sprinkles dune
      lady bugs dance around
      lone mushroom sprout
  • out an hour ago


    • Sun sets
      spreading darkness
      free field for glow worm
  • about an hour ago

    • ਦਰਿਆਵੇ ਕੰਡੇ ਰੁਖੜਾ
      ਬੈਠਾ ਬੁੜਾ ਬਨੇਰੇ
      ਲਟਕਾ ਕੇ ਲੱਤਾਂ
  • about an hour ago

    • ਨ੍ਹੇਰੀ ਰਾਤ ਮਸਿਆ ਦੀ ਕਾਲੀ
      ਲੰਮੀ ਸੁਰੰਗ ਚ
      ਟਟਇਨਾ ਕੱਲਾ
ਕਾਂ ਬਨੇਰੇ , ਕੋਇਲ ਅਮਬੀ'  
ਖੇਤ  ਚ ਡਰਨਾ 
ਖਾਲ ਤੇ ਬਗਲਾ   
 
A Fire-fly flutters
disturbing the
dense darkness






nuke laden machines
signs of security--
slaughter of humanity






mother cow
on the garbage dump
eating what!








ਬਸੰਤ ਪਛੇਤੀ
ਪਾਲਾ ਟਿਕਿਆ
ਲੰਗੇ-ਡਅੰਗ ਫੁਟਾਲਾ




bharda riha uddanaan baaz
kirde rhe patt anek
teesi nangi ganji
پلٹ کے دیکھتا ہوں تو تیری صورت نظر آتی ہے
سیدھا چلتا ہوں تو منزل نظر آتی ہے
مستقبل پکارتا ہے تو ماضی پکارتا کبھی
حال میں رہتا ہوں تو زندگی نظر آتی ہے

Tuesday, June 26, 2012

Inspired by Elaine Andre's English Haiku


ਤਰਸਦਿਆਂ ਨੂੰ ਆਇਆ ਹੁਨਾਲ 
ਨਵੀਂ ਬੋਤਲ ਵਿਚ
ਓਹੀ ਸ਼ਰਾਬ
Translation of Gillena Cox's English Haiku: 


ਤੜਕਸਾਰ ਵਰਿਅਹ ਮੀਂਹ 
ਉਬਲੇ ਪਾਣੀ 'ਚ ਹੋਲੀ ਹੋਲੀ 
ਫੁਲਦੀ ਜਾਏ ਜਵੀੰ

Haiku
ਤਕਿਆ ਸੂਰਜ
ਉਸ ਟੀਲੇ ਉਪਰ
ਤਰਾਸ਼ ਤਰਾਸ਼ ਲਭੀਆਂ ਰਿਸ਼ਮਾਂ
ਸੰਦੀਪ ਸੀਤਲ ਚੋਹਾਨ ਦੇ ਅੰਗ੍ਰੇਜ਼ੀ ਹਾਇਕੂ ਤੋਂ ਪ੍ਰੇਰਤ :

"  ਉਮਰ-ਰਸੀਦਾ ਹਥ ਕਮਜ਼ੋਰ 
    ਚੁਕਨ ਲਗੇ ਭਾਰੀ ਪਰਦੇ 
    ਚੜ੍ਹਇਆ ਚਂਨ "   


    • l

      چڑھ چیتر چت آیا ماہی
      میرا چلھا چونکا چھٹیا
      ہوش-حواس سبھ ہوئے پرائے
      میرا بنھ صبر دا ٹٹیا
      بوہے باری سبھ چوپٹ کر دینے
      بھاویں سبھ کجھ جائے لٹیا
      پتہ نی کدھروں آجے سوہنا
      میرا بنے نصیبہ پھٹیا
      میرا ماہی، مرشد، پیر، اولیا
      جس تن من دھن سبھ لٹیا
      لوں لوں کنڈے سبھ سولاں تکھیاں
      میرا دھر اندر بنھ سٹیا
      برہوں اگن لگی من ماہے'
      کاہنوں لڑ مرشد دا چھٹیا
      بلھا ہوواں جھٹ کنجری بن جاں
      نچ نچ یار مناواں رٹھیا
      ناصر کہےفقیر سائیں' دا
      میرا در مرشد دے کاسہ پُھٹیا
  •  minutes ago

    • l
      ਬੇਸਾਖਾਂ ਦੀ ਵਿਸਾਖੀ ਕਿਹੀ !
      ਸਾਖਾਂ ਵਾਲੇ ਕਰਦੇ ਛੁੱਟੀ ,
      ਲੰਗੜੀ ਲਤ, ਬਗੜ ਬਿਸਾਖੀ-
      ਅੱਜ ਵੀ ਟੁੱਟੀ ਕਲ੍ਹ ਵੀ ਟੁੱਟੀ ,
      ਵਸਲ ਦਾ ਗੀਤ ਤਾਂ ਓਹਿਓ ਗੋੰਦੇ-
      ਇਸ਼ਕ਼ ਦੀ ਜੀਹਨਾਂ dhaani ਲੁੱਟੀ,
      ਪੱਲੇ ਪਾਈਆ ਕਾਲੀਆਂ ਰਾਤਾਂ -
      ਹੰਝੂਆਂ ਭਰੀ ਤਕ਼ਦੀਰ ਨਿਖੁੱਟੀ,
      ਪਤਝੜ ਰੁੱਤੇ ਆਏਓ ਸ`ਜਨਾ-
      ਬਸੰਤ ਬਹਾਰ ਤੇ ਕਰ ਗਈ ਛੁੱਟੀ,
      ਮੁਰਸ਼ਦ ਮੇਰੇ ਦਾ ਟਿੱਲਾ ਉ`ਚਾ-
      ਮੈਂ ਨਿਤਾਣੀ ਅਧਵਾਟੇ ਟੁੱਟੀ ,
      ਹਥ ਖੜਤਾਲਾਂ ਪੈਰੀਂ ਘੁੰਘਰੂ
      ਹਾੜਾ ਵੇ! ਮੈਂ ਨਚ ਨਚ ਟੁੱਟੀ
      ਸ਼ੁਕਰ ਕਰਾਂ ਉਸ ਮਾਈ ਦਾ ਮੈਂ
      ਜਿਸ ਇਸ਼ਕ-ਮਾਖਿਓਂ ਦਿੱਤੀ ਘੁਟੀ
      'ਨਾਸਰ' ਕਹੇ ਫ੍ਕ਼ੀਰ ਸਾਈ ਦਾ
      ਮੈਂ ਲੁੱਟੀ ਵੇ ਲੋਕਾ! ਇਸ਼ਕ 'ਚ ਲੁੱਟੀ
  • 20 minutes ago

    • l

      بیساکھاں دی وساکھی کہی !
      ساکھاں والے کردے چھٹی ،
      لنگڑی لت، بگڑ بساکھی-
      اج وی ٹٹی کل وی ٹٹی ،
      وصل دا گیت تاں اوہیو گوندے-
      اشک دی جیہناں dhaani لٹی،
      پلے پائیا کالیاں راتاں -
      ہنجھوآں بھری تقدیر نکھٹی،
      پت جھڑ رتے آئیؤ سجنا-
      بسنت بہار تے کر گئی چھٹی،
      مرشد میرے دا ٹلا او`چا-
      میں نتانی ادھواٹے ٹٹی ،
      ہتھ کھڑتالاں پیریں گھنگھرو
      ہاڑا وے! میں نچ نچ ٹٹی
      شکر کراں اس مائی دا میں
      جس عشقَ-ماکھیوں دتی گھٹی
      'ناصر' کہے فقیر سائی دا
      میں لٹی وے لوکا! عشقَ 'چ لٹی
  • 9 minutes ago


    • ਜੇਠ ਜਠੇਰੇ ਕਾਹਤੋਂ ਪੂਜਾਂ
      ਮੇਰਾ ਜੇਠਾ ਯਾਰ ਤੇ ਰੁ`ਠਾ
      ਬਿਰਹੋਂ ਕਾਤੀ ਲ`ਗੀ ਸੀਨੇ
      ਮੇਰਾ ਤਨ ਮਨ ਅੰਦਰੋਂ ਕੁ`ਠਾ
      ਖੁੱਲੀਆਂ ਜੁਲਫਾਂ ਖਾਕ ਸਿਰੇ ਵਿਚ
      ਭਰ ਭਰ ਪਾਈਆਂ ਮੁ`ਠਾਂ
      ਬੂਹਾ ਮਾਰ ਕੇ ਬੈਠਾ ਬਾਲਮ
      ਰੁ`ਠਾ ਨੀ ਮੇਰਾ ਮੁਰਸ਼ਦ ਰੁ`ਠਾ
      'ਨਾਸਰ' ਨਚ ਹੁਣ ਕੰਜਰੀ ਬਣ ਕੇ
      ਜੇ ਚਾਹੇਂ ਤੇਰਾ ਸਾਈ ਤੁ`ਠਾ
  • 19 minutes ago

    • جیٹھ جٹھیرے کاہتوں پوجاں
      میرا جیٹھا یار تے رُٹھا
      برہوں کاتی لاگی سینے
      میرا تن من اندروں کُٹھا
      کُھلیاں زلفاں خاک سرے وچ
      بھر بھر پائیاں مُٹھاں
      بوہا مار کے بیٹھا بالم
      رُٹھا نی میرا مرشد رُٹھا
      'ناصر' نچ ہن کنجری بن کے
      جے چاہیں تیرا سائی تُٹھا
  • 18 minutes ago

    • ਹਾੜ ਤਪੰਦਾ ਮੇਰਾ ਅੰਦਰ ਠਰਿਆ
      ਮੈਂ ਧੁਰ ਅੰਦਰ ਥੀਂ ਮੋਈ
      ਜਿਸ ਮਾਹੀ ਮੇਰਾ ਨਿ`ਗ੍ਹ ਮਾਨਿਆ
      ਬਾਤ ਨਾ ਪੁ`ਛੇ ਸੋਈ
      ਬਿਰਹਾ-ਅਗਨ ਤਾਪੀਂਦੀ ਤੱਤੜੀ
      ਜਿੰਦ ਸੁਆਹ ਸਿਵਿਆਂ ਦੀ ਹੋਈ
      ਬਣ ਬਾਵਰੀ ਬੇਲੀ' ਭਟਕਾਂ
      ਰਾਂਝਣ ਦਵੇ ਨਾ dhoi
      ਰਾਮ-ਨਾਮ ਰਸ ਪੀਏ ਕਬੀਰਾ
      ਭਠ ਤ੍ਪੀਂਦੀ ਤੱਤੜੀ ਲੋਈ
      ਝਨਾਂ ਛਡ ਤੇਰੇ ਨੈਣੀਂ ਡੁੱਬਾ
      ਇਸ਼ਕੇ ਥਾਹ ਨਾ ਕੋਈ
      ਨ`ਚ ਨ`ਚ ਯਾਰ ਮਨਾ ਲੈ ਬੱਲੀਏ
      ਹੁਣ ਲਜ ਦੀ ਲਾਹ ਦੇ ਲੋਈ
      'ਨਾਸਰ' ਕਹੇ ਫ੍ਕ਼ੀਰ ਸਾਈ' ਦਾ
      ਹੋਈ ਵੇ ਲੋਕਾ, ਮੈਂ ਰਾਂਝਣ ਦੀ ਹੋਈ
  • 17 minutes ago

    • ہاڑ تپدا میرا اندر ٹھریا
      میں دھر اندر تھیں موئی
      جس ماہی میرا نِگھ مانیا
      بات نہ پُچھ سوئی
      برہا-اگنا تاپیندی تتڑی
      جند سواہ سویاں دی ہوئی
      بن باوری بیلی' بھٹکاں
      رانجھن دوے نہ ڈھوئی
      رام-نام رس پیئے کبیرا
      بھٹھ تپیندی تتڑی لوئی
      جھناں چھڈ تیرے نینیں ڈبا
      عشقے تھاہ نہ کوئی
      نچ نچ یار منا لے بلیئے
      ہن لج دی لاہ دے لوئی
      'ناصر' کہے فقیر سائیں دا
      ہوئی وے لوکا، میں رانجھن دی ہوئی
  • 17 minutes ago


    • ਸਰ ਸਰ ਸਾਵਨ ਮੇਹਾਂ ਬਰਸੇ
      ਪੀ ਦੇ ਦਰਸ ਨੂੰ ਜੀ'ਅਰਾ ਤਰਸੇ
      ਮਰਦ-ਮਾਰ ਹੁਣ ਹੁਸਨ ਹੋ ਗਿਆ
      ਹਰ ਪਲ ਇਸ਼ਕ ਦੇ ਮਾਸ ਨੂੰ ਤਰਸੇ
      ਰੰਗ ਕ`ਚਾ ਰੰਗਰੇਜ਼ ਵੀ ਕ`ਚਾ
      ਗਿੱਲੀ ਅੰਗੀਆ ਚੋ' ਰੰਗ ਬਰਸੇ
      ਜਾਓ ਨੀ, ਕੋਈ ਮੋੜ ਲਿਆਓ
      ਰਾਂਝਣ ਗਿਆ ਤੱਤੜੀ ਨਾ' ਲੜਕੇ
      ਮੌਲਾ ਮੌਲਾ ਸਾਈ' ਦਾ ਸਦਕਾ
      ਬ`ਕਰਾ ਦੈਨੀਆਂ ਪੀਰ ਦਾ ਫੜਕੇ
      ਨਾਸਰ ਕਹੇ ਫਕੀਰ ਸਾਈ' ਦਾ
      ਮੇਰਾ ਜੀਨਾ ਮਰਨਾ ਸਭ 'ਓਹਦੇ' ਸਦਕੇ
  • 17 minutes ago


    • سر سر ساون میہاں برسے
      پی دے درس نوں جیارا ترسے
      مرد-مار ہن حسن ہو گیا
      ہر پل عشقَ دے ماس نوں ترسے
      رنگ کچا رنگریز وی کچا
      گلی انگیا چو' رنگ برسے
      جاؤ نی، کوئی موڑ لیاؤ
      رانجھن گیا تتڑی نا لڑکے
      مولا مولا سائیں دا صدقہ
      بکرا دینی آں پیر دا پھڑکے
      ناصر کہے فقیر سائیں دا
      میرا جینا مرنا سبھ 'اوہدے' صدقے
  • 16 minutes ago


    • ਭਾਦੋਂ ਭਗਤ ਨਾ ਕੀਜੈ ਰਾਮ
      ਬਿਰਹੋਂ ਭ`ਠ ਤਪੇ ਮਨ-ਮੰਦਰ
      ਮੰਦਰ,ਦੁਆਲਾ, ਮਸੀਤ ,ਕਲੀਸਾ
      ਤਰੇ-ਲੋਕ ਜਲੰਦਾ ਇਸ ਭ`ਠ ਅੰਦਰ
      ਰੁ`ਖ ਨਹੀਂ ਜੋ ਵਾਜ ਨਾ ਮਾਰਾਂ!
      ਉੱਡ ਗਿਆ ਕਿਓਂ ਬੈਠ ਕੇ ਅੰਦਰ
      ਰਾਂਝਣ ਜਪ ਜਪ ਰਾਂਝਣ ਹੋਈ
      ਵਸ ਗਿਆ ਧੀਦੋ ਰੋਮਾਂ ਅੰਦਰ
      ਆਇਆ ਆਪ ਬੁਲਾਇਆ ਨਾਹੀਂ
      ਗਿਆ ਤਾਂ ਕਾਹਨੂੰ ਹੋਈ ਕਲੰਦਰ !
      'ਨਾਸਰ' ਕਹੇ ਫ੍ਕ਼ੀਰ ਸਾਈ' ਦਾ
      ਕਰ ਲੈ ਮੁਰਸ਼ਦ ਦੇਹ੍ਲੀਓੰ ਅੰਦਰ

  • 16 minutes ago



    • بھادوں بھگت نہ کیجے رام
      برہوں بھٹھ تپے من مندر
      مندر،دوالا، مسیت ،کلیسا
      ترے لوک جلندا اس بھٹھ اندر
      رُکھ نہیں جو واج نہ ماراں!
      اڈّ گیا کیوں بیٹھ کے اندر
      رانجھن جپ جپ رانجھن ہوئی
      وس گیا دھیدو روماں اندر
      آیا آپ بلایا ناہیں
      گیا تاں کاہنوں ہوئی قلندر !
      'ناصر' کہے فقیر سائیں دا
      کر لے مرشد دہلیوں اندر
  • 15 minutes ago


    • ਅੱਸੂ ਆਸਾ' ਪੁ`ਗੀਆਂ
      ਮੇਰਾ ਸਤਗੁਰੁ ਤੁ`ਠਾ
      ਮਾਹੀ ਘਰਾਂ ਨੂੰ ਆ ਗਿਆ
      ਵਰ੍ਹਿਆਂ ਦਾ ਰੁ`ਠਾ
      ਰੂਹ ਸੀ ਮੇਰੀ ਤੜਫਦੀ
      ਜੇਓ' ਪੰਛੀ ਕੁ`ਠਾ
      ਬਿਰਹਾ ਵਸਲ 'ਚ ਬਦਲਿਆ
      ਸਿ`ਧਾ ਹੋ ਗਿਆ ਪੁ`ਠਾ
      ਨਚ ਨਚ ਯਾਰ ਮਨਾ ਲਿਆ
      ਮੇਰਾ ਮਾਹੀ ਰੁਠਾ
      ਨਾਸਰ ਕਹੇ ਫ੍ਕ਼ੀਰ ਸਾਈ' ਦਾ
      ਤੁ`ਠਾ ਨੀ ਮੇਰਾ ਮੁਰਸ਼ਦ ਤੁ`ਠਾ
  • 15 minutes ago
    • l

      اسُو آساں پُگیاں
      میرا ستگورو تُٹھا
      ماہی گھراں نوں آ گیا
      ورھیاں دا رُٹھا
      روح سی میری تڑفدی
      جیؤں پنچھی کوٹھا
      برہا وصل 'چ بدلیا
      سِدھا ہو گیا پُٹھا
      نچ نچ یار منا لیا
      میرا ماہی رٹھا
      ناصر کہے فقیر سائیں' دا
      تُٹھا نی میرا مرشد تُٹھا
  • 15 minutes ago

    • ਕ`ਤਕ ਕੂੰਜਾਂ ਭਰੀ ਉਡਾਰੀ
      ਮੇਰੀ ਸਾੜੇ ਨੇ ਮਤ ਮਾਰੀ
      ਈਰਖਾ -ਕਾਨੀ ਬਿਨ੍ਹਿਆ ਸੀਨਾ
      ਰਾਂਝਣ ਹੋਰ ਨਾ' ਲਾਈ ਯਾਰੀ
      ਝਨਾਂ ਪਾਰ ਤੋਂ ਆ ਗਿਆ ਮਾਹੀ
      ਸ`ਈਓ ਨੀ ਮੇਰੀ ਕਰੋ ਤਿਆਰੀ
      ਮਰ ਮਰ ਜੀਸਾਂ, ਜੀ ਜੀ ਮਰਸਾਂ
      ਲੜ ਲੱਗਾਂ ਤੇਰੇ ਹਰ ਵਾਰੀ !
      ਕਦ ਥੀਂ ਤਗ੍ਗੁ? ਅਲਾਹ ਜਾਨੇ
      ਕ`ਚੇ ਘੜੇ ਨਾ' ਲਾ ਲੀ ਯਾਰੀ
      ਨਾਸਰ ਕਹੇ ਫ੍ਕ਼ੀਰ ਸਾਈ' ਦਾ
      ਹਾਰੀ ਨੀ' ਮੈਂ ਦੋ ਜਗ ਹਾਰੀ
  • 14 minutes ago


    • کتک کونجاں بھری اڈاری
      میری ساڑے نے مت ماری
      ایرکھا کانی بنھیا سینہ
      رانجھن ہور نہ' لائی یاری
      جھناں پار توں آ گیا ماہی
      سیؤ نی میری کرو تیاری
      مر مر جیساں، جی جی مرساں
      لڑ لگاں تیرے ہر واری !
      کد تھیں تگو؟ ﷲ جانے
      کچے گھڑے نہ' لا لی یاری
      ناصر کہے فقیر سائی' دا
      ہاری نی' میں دو جگ ہاری
  • 13 minutes ago

    • ਮ ਘਰ ਮਾਹੀ ਛਡ ਗਿਆ ਕੱਲੀ
      ਹਾਰੀ ਨੀ ਮੈਂ ਸਭ ਕੁਝ ਹਾਰੀ
      ਪੋੰਨ ਪਹਾੜੀ ਉਤਰੀ ਸੀਨੇ
      ਠਾਰੀ ਨੀ ਮੈਂ ਧੁਰ ਥੀਂ ਠਾਰੀ
      ਰੁੱਤ ਵਸਲ ਦੀ ਬਿਰਹੋਂ ਡਸਿਆ
      ਨੀਲੀ ਪੈ ਗੀ ਦੇਹੀ ਸਾਰੀ
      ਰੋਗ ਅਵਲੜਾ ਖਾਵੀੰ ਜਾਵੇ
      ਵੇਖ ਤਬੀਬਾ ਨਬ੍ਜ਼ ਹਮਾਰੀ
      ਨਚ ਨਚ ਬਾਵਰੀ ਮਰਦੀ ਜਾਵਾਂ
      ਯਾਰ ਨਾ ਮਨੇ ਅਰਜ਼ ਹਮਾਰੀ
      ਨਾਸਰ ਕਹੇ ਫ ਕ਼ੀਰ ਸਾਈ' ਦਾ
      ਮੈਨੂੰ ਇਸ਼੍ਕੇ ਚੜੀ ਖੁਮਾਰੀ
  •  minutes ago
    • l

      مگھر ماہی چھڈ گیا کلی
      ہاری نی میں سبھ کجھ ہاری
      پونّ پہاڑی اتری سینے
      ٹھاری نی میں دھر تھیں ٹھاری
      رتّ وصل دی برہوں ڈسیا
      نیلی پے گی دیہی ساری
      روگ اولڑا کھاویں جاوے
      ویکھ طبیبا نبض ہماری
      نچ نچ باوری مردی جاواں
      یار نہ منے عرض ہماری
      ناصر کہے فقیر سائیں' دا
      مینوں عشقے چڑی خماری
  • 12 minutes ago

    • ਪੋਹ ਮਹੀਨੇ ਮੇਰੀ ਤਪਦੀ ਦੇਹੀ
      ਬਿਰਹੋਂ ਤਾਪ ਨੇ ਮਤ ਮਾਰੀ
      ਦਾਰੂ ਵਸਲ ਦੀ ਬਖਸ਼ ਤਬੀਬਾ
      ਮੇਰੀ ਟੁੱਟੇ ਕੁਲ ਬੀਮਾਰੀ
      ਪਾਰ ਝਨਾਂ ਤੋਂ ਵਾਜਾਂ ਆਵਣ
      ਮੇਰੀ ਬੇੜੀ ਖੜੀ ਸ਼ਿੰਗਾਰੀ
      ਸਜਨਾਂ ਬਾਝੋਂ ਹੋਗੀ ਕੱਲੀ
      ਮੇਰੀ ਸੁਧ ਬੁਧ ਮਾਰੀ ਸਾਰੀ
      ਧੁਰ ਦਰਗਾਹੋੰ ਆ ਗਿਆ ਸੱਦਾ
      ਕਿਸ ਬਿਧ ਕਰਾਂ ਇਨਕਾਰੀ
      ਮੁਰਸ਼ਦ ਮੇਰੇ ਬਖਸ਼ੇ ਘੁੰਗਰੂ
      ਨਚ ਨਚ ਰੈਨ ਗੁਜ਼ਰੀ
      ਨਾਸਰ ਕਹੇ ਫ੍ਕ਼ੀਰ ਸਾਈ''ਦਾ
      ਰੱਤ ਹੰਝੂਆਂ ਦੀ ਖਾਰੀ
  • 12 minutes ago


    • پوہ مہینے میری تپدی دیہی
      برہوں تاپ نے مت ماری
      دارو وصل دی بخش طبیبا
      میری ٹٹے کل بیماری
      پار جھناں توں واجاں آون
      میری بیڑی کھڑی شنگاری
      سجناں باجھوں ہوگی کلی
      میری سدھ بدھ ماری ساری
      دھر درگاہوں آ گیا سدا
      کس بدھ کراں انکاری
      مرشد میرے بخشے گھنگرو
      نچ نچ رین گزری
      ناصر کہے فقیر سائیں''دا
      رتّ ہنجھوآں دی کھاری
  • 12 minutes ago

    • ਮਾਘ ਮੁਹਬਤ ਰਾਂਝਣ ਕੀਤੀ
      dahda ਇਸ਼ਕ ਕਮਾਇਆ
      ਕੰਨ ਪੜਵਾਏ ਮੁੰਦਰਾਂ ਪਾਈਆਂ
      ਭਗਵਾ' ਭੇਸ ਬਣਾਇਆ
      ਬਾਹੂ ਹੂਕ ਅਜੇਹੀ ਮਾਰੀ
      ਗਗਨੀਂ ਤਖ਼ਤ ਹਿਲਾਇਆ
      ਵਲੀ,ਅਓਲਿਆ,ਮਸੀਹਾ, ਮੁਰਸ਼ਦ
      ਮੇਰੇ ਸਤਗੁਰ ਨਾਮ ਧਰਾਇਆ
      ਕਰਾ ਇਸਨਾਨ ਅੱਜ ਤੋਰੋ ਮੈਨੂ'
      ਮੇਰੇ ਰਾਂਝਣ ਸਦ ਬੁਲਾਇਆ
      ਨਾਸਰ ਕਹੇ ਫ੍ਕ਼ੀਰ ਸਾਈ' ਦਾ
      ਮੈਂ ਨਚ ਨਚ ਯਾਰ ਮਨਾਇਆ
  • 11 minutes ago


    • ماگھ محبت رانجھن کیتی
      ڈھاڈا عشقَ کمایا
      کنّ پڑوائے مندراں پائیاں
      بھگوا' بھیس بنایا
      باہو ہوک اجیہی ماری
      گگنیں تخت ہلایا
      ولی،اؤلیا،مسیحا، مرشد
      میرے ستگور نام دھرایا
      کرا اسنان اج تورو مینو'
      میرے رانجھن صد بلایا
      ناصر کہے فقیر سائیں' دا
      میں نچ نچ یار منایا
  • 11 minutes ago

    • ਫਲਗੁਨ ਗੁਣ-ਫਲ ਐਸਾ ਫਲਿਆ
      ਸਿਰ ਸਜਦੇ ਵਿਚ ਡਿ`ਗਾ
      ਕਾਲੇ ਲੇਖ ਮੇਟੇ ਮੇਰੇ ਮੁਰਸ਼ਦ
      ਮੇਰਾ ਪੰਨਾ ਨਿਰਮਲ ਬ`ਗਾ
      ਖੁੰਦਕਾਰਾ ਨਾਂ ਦਾ ਐਸੋ ਦਿੱਤਾ
      ਪਾਕ ਪਵਿਤਰ ਕੀਤੋ ਝ`ਗਾ
      ਅਮਲਾਂ ਬਾਝ ਨਾ ਹੋਣ ਨਿਬੇੜੇ
      ਜੋ ਸੂਰਾ ਸੋ ਪੂਰਾ ਲ`ਗਾ
      ਦਾਓ-ਪੇਚ ਕੋਈ ਕਮ ਨਾ ਆਵਣ
      ਬਿਨ ਮਾਲਿਕ ਸਭ ਜਗ ਠ`ਗਾ
      ਨਾਸਰ ਕਹੇ ਫ੍ਕ਼ੀਰ ਸਾਈ' ਦਾ
      ਹਾੜਾ ਨੀ ਓਹ ਰੀਝਨ ਲ`ਗਾ
  • 11 minutes ago

    Shahmukhi by my dear brother

    Qamar Uz Zaman
    • l

      پھلگن گن-پھلن ایسا پھلیا
      سر سجدے وچ ڈِ`گا
      کالے لیکھ میٹے میرے مرشد
      میرا پنا نرمل بگا
      کھندکارا ناں دا ایسو دتا
      پاک پوتر کیتو جھگا
      عملاں باجھ نہ ہون نبیڑے
      جو سورا سو پورا لگا
      داؤ-پیچ کوئی کم نہ آون
      بن مالک سبھ جگ ٹھگا
      ناصر کہے فقیر سائیں دا
      ہاڑا نی اوہ ریجھن لگا
  • 10 minutes ago






چڑھ چیتر چت آیا ماہی
  • میرا چلھا چونکا چھٹیا
    ہوش-حواس سبھ ہوئے پرائے
    میرا بنھ صبر دا ٹٹیا
    بوہے باری سبھ چوپٹ کر دینے
    بھاویں سبھ کجھ جائے لٹیا
    پتہ نی کدھروں آجے سوہنا
    میرا بنے نصیبہ پھٹیا
    میرا ماہی، مرشد، پیر، اولیا
    جس تن من دھن سبھ لٹیا
    لوں لوں کنڈے سبھ سولاں تکھیاں
    میرا دھر اندر بنھ سٹیا
    برہوں اگن لگی من ماہے'
    کاہنوں لڑ مرشد دا چھٹیا
    بلھا ہوواں جھٹ کنجری بن جاں
    نچ نچ یار مناواں رٹھیا
    ناصر کہےفقیر سائیں' دا
    میرا در مرشد دے کاسہ پُھٹیا
ਤਪਦੀ ਰੋਹੀ ਲੂੰਹਦੀ ਲੋ
ਘੋਨੀ ਕਿਕਰ 
ਪਰਛਾਵਾਂ ਪੈਰੀਂ
Kehte hain ki sabar ka phal meetha hota hai-jineh sugar ho vuh parhez karen

     ਦੀਵਾ 
ਹਰ ਬੰਦਾ ਇਕ ਬਲਦਾ ਦੀਵਾ,ਤਲ ਦਰਿਆਵੇ ਤਰਦਾ ਦੀਵਾ
ਨੇਰ੍ਹ-ਖਲਾ ਦਾ ਅਪਨਾ ਅਪਨਾ, ਹਿਸਮ ਪਿਅ ਰੁਸ਼ਨਾਵੇ ਦੀਵਾ
ਜਿੱਡੀ ਲੌ ਓੱਡਾ ਕੱਦ ਔਦਾ,ਰਿਸ਼ਮਾ ਅੰਦਰ ਹੀ ਜੱਗ ਔਦਾ
ਧੁੰਦ ਮਿਟੇ ਅਰ ਨੇਹ੍ਰ ਪਲੋਏ,ਜਿਓ ਜਿਓ ਨੂਰ ਫੈਲਾਵੇ ਦੀਵਾ
ਮਨ ਦੀ ਬੱਤੀ ਤੇਲ ਤਨੇ ਦਾ, ਰੂਹ ਨੂ ਰੱਬ ਬਨਾਵੇ ਦੀਵਾ
ਅੰਦਰ ਬਾਹਰ ਰੌਸ਼ਨ ਜਿੰਨਾ, ਓੱਡਾ ਈ ਰੱਬ ਕਹਾਵੇ ਦੀਵਾ
ਨਿਰਾਕਾਰ ਨੂ ਤਨ ਬਖਸ਼ਦਾ, ਨਿੱਜ ਦਾ ਬੋਧ ਕਰਾਵੇ ਦੀਵਾ
ਉੱਚੇ ਨੀਵੇ, ਨਿੱਕੇ ਵੱਡੇ ਰੱਬ ਨੇ ਸਾਰੇ, ਬੰਦੇਓ ਰੱਬ ਬਨਾਵੇ ਦੀਵਾ 

ਗ਼ਜਲ
ਕ੍ਲੇ ਮਾਹੀ ਨਾਲ ਜਦੋਂ ਵੀ ਗੱਲ ਹੋਈ 
ਮੁੱਕੀ ਗੱਲ ਨਾ ਆਜ ਦੀ ਕੱਲ ਹੋਈ
ਦਸ਼ਾ ਪੁਛਦੇ ਹੋ ਨੇਹੁੰ ਦੇ ਮਾਰੀਆਂ ਦੀ?
ਕਦੋਂ ਵੱਲ ਹੁੰਦੀ ਕਦੋਂ ਵੱਲ ਹੋਈ !
ਧੂੜ ਫੱਕ ਕੇ ਅਰਸ਼ਾਂ ਦੀ ਸੂਰਜਾ ਓਏ 
ਗੁਥੀ ਫ਼ਰਸ਼ ਦੀ ਕੇਹੜੀ ਏ ਹੱਲ ਹੋਈ !
ਤੇਰੇ ਲਾਰੇ ਹੀ ਮੇਰਾ ਨਸੀਬ ਹੋ ਗਏ
ਆਓਣਾ ਕੱਲ ਸੀ ਅੱਜ ਫਿਰ ਕੱਲ ਹੋਈ 
ਮੁਲਖ,ਮਿਲ੍ਖ,ਤ੍ਰੀਮਤਾਂ, oonth, ਘੋੜੇ 
ਜੀਹਨੇ ਮੱਲ ਮਾਰੀ ਓਹਦੀ ਮੱਲ ਹੋਈ
ਹੋਵੇ ਕਦੇ ਨਾ ਦੁਸ਼ਮਨਾਂ ਨਾਲ 'ਨਾਸਰ'
ਗਲੀ ਤੇਰੀ ਚ ਜੇਹੜੀ ਏ ਕੱਲ ਹੋਈ
LOVE IS ME
Love is ME- my Soul- my Conscience- my EGO
Beauty is ME-my Soul-my Conscience-my EGO
Love is Beauty
Beauty is Truth
Love is ME--------------------------. 
I live in Love
Beauty abides in Love
Truth’s mansion is Beauty.
My SOUL, my CONSCIENCE, my EGO
Wrapped in physicality
can sometimes transcend
only theoretically
above this Dark House--the Mansion of Truth.
ਚਢ਼ ਚੇਤਰ ਚਿਤ ਆਇਆ ਮਾਹੀ 
ਮੇਰਾ ਚੁਲਾਹ ਚੋਉਂਕਾ ਛੁਟਿਆ 
ਹੋਸ਼-ਹਵਾਸ ਸਭ ਹੋਏ ਪਰਾਏ 
ਮੇਰਾ ਬਨ੍ਹ ਸਬਰ ਦਾ ਟੁਟਿਆ
ਬੂਹੇ ਬਾਰੀ ਸਭ ਚੋਪਟ ਕਰ ਦੀਨੇ
ਭਾਵੇਂ ਸਭ ਕੁਝ ਜਾਏ ਲੁਟਿਆ 
ਪਤਾ ਨੀ ਕਿਧਰੋਂ ਆਜੇ ਸੋਹਨਾ
ਮੇਰਾ ਬਣੇ ਨਸੀਬਾ ਫੁਟਿਆ
ਮੇਰਾ ਮਾਹੀ, ਮੁਰਸ਼ਦ, ਪੀਰ, ਓਲੀਆ
ਜਿਸ ਤਨ ਮਨ ਧਨ ਸਭ ਲੁਟਿਆ 
ਲੂੰ ਲੂੰ ਕੰਡੇ ਸਭ ਸੂਲਾਂ ਤਿਖੀਆਂ
ਮੇਰਾ ਧੁਰ ਅੰਦਰ ਬਿਨ੍ਹ ਸੁਟਿਆ
ਬਿਰਹੋਂ ਅਗਨ ਲੱਗੀ ਮਨ ਮਾਹੇ'
ਕਾਹਨੂ ਲ੍ਢ਼ ਮੁਰਸ਼ਦ ਦਾ ਛੁਟਿਆ
ਬੁਲਾ ਹੋਵਾਂ ਝਟ ਕੰਜਰੀ ਬਣ ਜਾਂ
ਨਚ ਨਚ ਯਾਰ ਮਨਾਵਾਂ ਰੁਠਯਾ
ਨਾਸਰ ਕਹੇ ਫ੍ਕ਼ੀਰ ਸਾਈ' ਦਾ
ਮੇਰਾ ਦਰ ਮੁਰਸ਼ਦ ਦੇ ਕਾਸਾ ਫੁਟਯਾ
ਉ`ਠ 'ਨਾਸਰ' ਹੁਣ ਕਾਹਨੂੰ ਬੈਠਾ 
ਪਿੰਡੇ ਰਾਖ ਰਾਮਾਈ' 
ਉਸ ਮਾਸ਼ੂਕ਼ ਨੇ ਚੁ`ਕਿਯਾ ਖਾੜਾ
ਜੀਹਨੇ ਰਾਸ ਰਚਾਈ 
ਕਰ ਇਸਨਾਨ ਇਤਰ ਛਿੜਕ ਲੈ 
ਬਣ ਕੰਜਰੀ ਯਾਰ ਮਨਾਈ' 
ਤੇਰੇ ਨਾਲੋਂ ਬਾਂਦਰ ਚੰਗਾ
ਜਿਸ ਨ`ਚ ਮਾਸ਼ੂਕ ਮਨਾਈ 
ਮੁਰਸ਼ਦ ਦੇ ਵਲ ਘ`ਤ ਵਹੀਰਾਂ 
ਜਿਸ ਔਝੜ ਰਾਹ ਸੁਝਾਈ
ਨਾਸਰ ਕਹੇ ਫ਼ਕੀਰ ਸਾਈ' ਦਾ
ਮੇਰੇ ਰਾਂਝਣ ਕਰ ਸ਼ੁਨਵਾਈ
ਦਿਲ ਕਦੀ ਦਰਿਆ ਨੀ ਹੁੰਦੇ 
ਦਿਲ ਤਾਂ ਮਾਸ ਦੀ ਮੁ`ਠੀ ਹੁੰਦੇ 
ਨਾ ਚ`ਪੂ ਨਾ ਬੇੜੀ ਕੋਈ 
ਨਾ ਕੋਈ ਮੰਝ ਮੁਹਾਨੇ ਹੁੰਦੇ 
ਨੈਣਾਂ ਦੀ ਤਾਂ ਗ`ਲ ਕਰੋ ਨਾ
ਖੂਹ, ਝੀਲ ਦਰਿਆ ਨੀ ਹੁੰਦੇ 
ਬਸ ਚੰਗੀ ਮਾੜੀ ਵੇਖਣ ਖਾਤਰ 
ਫਰੇਬ ਬੜੇ ਸੁਹਾਨੇ ਹੁੰਦੇ 
ਛ`ਡ ਫਕੀਰਾ ਖਾਹ ਨਾ ਧੋਖਾ
ਮੁ`ਠ ਮਾਸ ਦੀ ਭਰ ਲੈ
ਮਹੀਂਵਾਲ ਨੂੰ ਪੇਸ਼ ਕਰਨ ਲਈ 
ਚਲ ਕ`ਚੇ ਤੇ ਤਰ ਲੈ
ਨਵੇਂ ਮਓਕੇ ਨਵੇਂ ਫਰਜ਼,
ਸਮਾਂ ਬਨਾਵੇਂ ਨੇਕੀ ਭੈੜੀI 
ਜੀ ਆਈਆਂ ਆਖਣ ਜੇਹੜੇ ਸਤ ਨੂੰ,
ਹੋਰ ਅਗੇਰੇ, ਹੋਰ ਉਤਾਹਾਂ, ਤੁਰਦੇ ਰਹੰਦੇI 
ਲਓ ਵੇਖੋ! ਸਾਹਮਣੇ ਅਲਾਓ ਓਸਦਾ ਰੋਸ਼ਨ ਰੋਸ਼ਨ!
ਆਓ ਕਰੀਏ ਹਜ ਓਸਦਾI 
ਭਵਿਖ ਦਾ ਜੰਦਰਾ,ਭੂਤ ਦੀ ਚਾਬੀ-ਜ਼ੰਗ ਦੀ ਖਾਧੀ,
ਖੋਲਣ ਖਾਤਰ ਤਾਂਨ ਨਾ ਲਾਈਏ I- LOWELL
ਮਾਸ਼ੂਕ ਮਾਬੂਦ 'ਚ ਫ਼ਰਕ ਨਾ ਕਾਈ 
'ਨਾਸਰ' ਕਰ ਮੁਹਬਤ ਯਾਰਾ
ਪਲੇ ਤੇਰੇ ਬਸ ਮੁਹਬਤ 
ਨਾਮ ਖੁਦਾਇ ਮੁਹਬਤ ਯਾਰਾ 
ਮੁਰਸ਼ਦ ਮੁਰਸ਼ਦ ਕਰ ਬੁ`ਲਾ ਮੋਇਆ 
ਮੁਰਸ਼ਦ ਨਾਮ ਮੁਹਬਤ ਯਾਰਾ
ਵੈਹਨ ਹਯਾਤੀ ਰੁਕਦੇ ਨਾਹੀ'
ਵੈਹਂਦੀ ਸਦਾ ਮੁਹਬਤ ਯਾਰਾ 
ਠੋਕਰ ਜਦ ਮੇਹਬੂਬ ਨੇ ਮਾਰੀ 
ਇਬਾਦਤ ਬਣੀ ਮੁਹਬਤ ਯਾਰਾ 
'ਨਾਸਰ' ਕਹੇ ਫ੍ਕ਼ੀਰ ਸਾਈ' ਦਾ
ਮੁਰਸ਼ਦ ਹੁਨ ਤੂੰ ਲਾ ਨਾ ਲਾਰਾ
ਜਲੇ ਥਲੇ ਪਾਤਾਲੇ ਹੈ ਨੀ 
ਨਾ ਅਮਬ੍ਰਾਂ ਵਿਚ ਕਿਧਰੇ ਦਿੱਸੇ 
ਆਕਾਸ਼ ਧਰਤ ਤੋਂ ਵਖਰਾ ਹੈ ਨੀ 
ਘੜੇ ਚ ਵੇਖੋ ਵਖਰਾ ਦਿੱਸੇ 
ਅੱਲਾਹ ਈਸ਼੍ਵਰ ਵਾਹਿਦ ਵਾਹਿਦ 
ਨਿਰਾਕਾਰ ਨਾ ਕਿਧਰੇ ਦਿੱਸੇ
ਜੇ ਦਿੱਸੇ ਤਾਂ ਮੇਹਬੂਬ ਚ ਦਿੱਸੇ 
ਜੇਓਂ ਗਾਗਰ ਵਿਚ ਸਾਗਰ ਦਿੱਸੇ
ਮੁਰਸ਼ਦ ਯਾਰ ਨੂੰ ਯਾਦ ਕਰਾਂ ਤਾਂ 
ਫਿਰ ਤਲਵਾਰ ਦੀ ਧਾਰ ਚ ਦਿੱਸੇ 
'ਨਾਸਰ' ਕਹੇ ਫਕੀਰ ਸਾਈ' ਦਾ
ਡਾਹਡਾ ਮੇਰੇ ਯਾਰ 'ਚ ਦਿੱਸੇ