Tuesday, June 26, 2012

ਬਿਰਹੋਂ ਵਾਗ ਫੜਨ ਨਹੀਂ ਦੇਂਦਾ 
ਸਿਰਪਟ ਨੱਸਿਆ ਜਾਵੇ 
ਚਲ ਸਖੀਏ ਹੁਣ ਕਰ ਅਸਵਾਰੀ 
ਪੈਰ ਨਾ ਪੁਟਿਆ ਜਾਵੇ 
ਬਾਲੂ ਰੇਤ ਤਪੀਂਦੀ ਥਲ ਮਾਹੀਂ 
ਮੇਰਾ ਸਿਦਕ ਪਈ ਭਰਮਾਵੇ 
ਚਲ ਮਿਰਗ-ਜਲੀ ਦਾ ਕਰੀਏ ਪਿਛਾ 
ਜੀਭ ਸੁਕੀ ਪਈ ਮੁੜਦੀ ਜਾਵੇ 
ਬੁਰਜ ਉਚੇਰਾ ਬੁਲੰਦ ਅਟਾਰੀ 
ਪਾਰ ਥਲੀ ਦੇ ਨਜ਼ਰੀਂ ਆਵੇ 
ਖੋਉਰੇ ਪੁਨੂੰ ਕਿਤ ਵਲ ਵੰਝਾ
ਕੋਈ ਡਾਚੀ ਨਜਰ ਨਾ ਆਵੇ
ਸਾਹੇ ਸਾਹੇ ਢਲ ਜਾ ਜਿੰਦੇ
ਸ਼ਾਇਦ ਜੋਤੀ ਜੋਤ ਸਮਾਵੇ 

No comments:

Post a Comment