Friday, June 29, 2012

ਸੀਨੇ ਵਿਚ ਤਪਸ਼ ਜਦ ਹੁੰਦੀ 
ਜਜ਼ਬੇ ਭੁਜ੍ਦੇ ਦਾਣਿਆਂ ਵਾਂਗੂ 
ਸ਼ਬਦ ਤਿੜਕਦੇ ਬੜ ਬੜ, ਠਾਹ ਠਾਹ,
ਟੈੰ ਟੈੰ- ਲਹੂ ਟਪਕਦਾ ਅਖਾਂ ਰਾਹੀਂ;
ਤੈਹਸ ਨੈਹਸ ਹੋ ਜਾਂਦੀ  ਕਾਇਨਾਤ 
ਐਸਾ ਤਾਂਡਵ ਮੋਤ ਦਾ ਹੁੰਦਾ-----------!

ਸੀਨੇ ਵਿਚ ਤਪਸ਼ ਜਦ ਹੁੰਦੀ 
ਸ਼ਬਦ ਮਾਣਦੇ ਨਿਘ ਘਨੇਰਾ 
ਅਮ੍ਰਿਤ ਬਰਖਾ ਜੀਭ ਤੋਂ ਹੁੰਦੀ 
ਮਲਹਾਰ ਦੇ ਸੁਰ ਸੁਰੀਲਾ ਕਰਦੇ 
ਜਗ ਸਾਰਾ-ਹਰ ਕੋਈ ਆਪਣਾ ਆਪਣਾ ਲਗਦਾ 
ਇਕ ਮਾਲਾ ਦੇ ਮਨਕੇ ਲਗਦੇ ਸਾਰੇ
ਕਾਇਨਾਤ ਪੂਰੀ ਹੋ ਜਾਂਦੀ -;

ਲਹਿਰ ਲਹੂ ਦੀ ਜਜ਼ਬਾ ਹੁੰਦਾ
ਜਜ਼ਬੇ 'ਸ਼ਬਦ' ਹੋ ਰਚਨਾ ਰਚਦੇ 
ਮੋਤ ਮਹਿਲ ਜਾਂ ਇਸ਼ਕ ਅਟਾਰੀ-
ਬੁਰਜ ਜਿਨ੍ਹਾਂ ਦੇ ਦੂਰੋਂ ਦਿਸਦੇ
ਧਰਤ ਆਕਾਸ਼ ਨੂੰ ਘਾਯਲ ਕਰਦੀ
ਜਾਂ ਫਿਰ ਪੋੰਦੀ ਵਰਮਾਲਾ 

 
          
    

3 comments:

  1. ਲਹਿਰ ਲਹੂ ਦੀ ਜਜ਼ਬਾ ਹੁੰਦਾ
    ਜਜ਼ਬੇ 'ਸ਼ਬਦ' ਹੋ ਰਚਨਾ ਰਚਦੇ
    ਮੋਤ ਮਹਿਲ ਜਾਂ ਇਸ਼ਕ ਅਟਾਰੀ-
    ਬੁਰਜ ਜਿਨ੍ਹਾਂ ਦੇ ਦੂਰੋਂ ਦਿਸਦੇ
    ਧਰਤ ਆਕਾਸ਼ ਨੂੰ ਘਾਯਲ ਕਰਦੀ
    ਜਾਂ ਫਿਰ ਪੋੰਦੀ ਵਰਮਾਲਾ ..........................beautiful as ever.

    ReplyDelete