Tuesday, June 26, 2012


    • l

      چڑھ چیتر چت آیا ماہی
      میرا چلھا چونکا چھٹیا
      ہوش-حواس سبھ ہوئے پرائے
      میرا بنھ صبر دا ٹٹیا
      بوہے باری سبھ چوپٹ کر دینے
      بھاویں سبھ کجھ جائے لٹیا
      پتہ نی کدھروں آجے سوہنا
      میرا بنے نصیبہ پھٹیا
      میرا ماہی، مرشد، پیر، اولیا
      جس تن من دھن سبھ لٹیا
      لوں لوں کنڈے سبھ سولاں تکھیاں
      میرا دھر اندر بنھ سٹیا
      برہوں اگن لگی من ماہے'
      کاہنوں لڑ مرشد دا چھٹیا
      بلھا ہوواں جھٹ کنجری بن جاں
      نچ نچ یار مناواں رٹھیا
      ناصر کہےفقیر سائیں' دا
      میرا در مرشد دے کاسہ پُھٹیا
  •  minutes ago

    • l
      ਬੇਸਾਖਾਂ ਦੀ ਵਿਸਾਖੀ ਕਿਹੀ !
      ਸਾਖਾਂ ਵਾਲੇ ਕਰਦੇ ਛੁੱਟੀ ,
      ਲੰਗੜੀ ਲਤ, ਬਗੜ ਬਿਸਾਖੀ-
      ਅੱਜ ਵੀ ਟੁੱਟੀ ਕਲ੍ਹ ਵੀ ਟੁੱਟੀ ,
      ਵਸਲ ਦਾ ਗੀਤ ਤਾਂ ਓਹਿਓ ਗੋੰਦੇ-
      ਇਸ਼ਕ਼ ਦੀ ਜੀਹਨਾਂ dhaani ਲੁੱਟੀ,
      ਪੱਲੇ ਪਾਈਆ ਕਾਲੀਆਂ ਰਾਤਾਂ -
      ਹੰਝੂਆਂ ਭਰੀ ਤਕ਼ਦੀਰ ਨਿਖੁੱਟੀ,
      ਪਤਝੜ ਰੁੱਤੇ ਆਏਓ ਸ`ਜਨਾ-
      ਬਸੰਤ ਬਹਾਰ ਤੇ ਕਰ ਗਈ ਛੁੱਟੀ,
      ਮੁਰਸ਼ਦ ਮੇਰੇ ਦਾ ਟਿੱਲਾ ਉ`ਚਾ-
      ਮੈਂ ਨਿਤਾਣੀ ਅਧਵਾਟੇ ਟੁੱਟੀ ,
      ਹਥ ਖੜਤਾਲਾਂ ਪੈਰੀਂ ਘੁੰਘਰੂ
      ਹਾੜਾ ਵੇ! ਮੈਂ ਨਚ ਨਚ ਟੁੱਟੀ
      ਸ਼ੁਕਰ ਕਰਾਂ ਉਸ ਮਾਈ ਦਾ ਮੈਂ
      ਜਿਸ ਇਸ਼ਕ-ਮਾਖਿਓਂ ਦਿੱਤੀ ਘੁਟੀ
      'ਨਾਸਰ' ਕਹੇ ਫ੍ਕ਼ੀਰ ਸਾਈ ਦਾ
      ਮੈਂ ਲੁੱਟੀ ਵੇ ਲੋਕਾ! ਇਸ਼ਕ 'ਚ ਲੁੱਟੀ
  • 20 minutes ago

    • l

      بیساکھاں دی وساکھی کہی !
      ساکھاں والے کردے چھٹی ،
      لنگڑی لت، بگڑ بساکھی-
      اج وی ٹٹی کل وی ٹٹی ،
      وصل دا گیت تاں اوہیو گوندے-
      اشک دی جیہناں dhaani لٹی،
      پلے پائیا کالیاں راتاں -
      ہنجھوآں بھری تقدیر نکھٹی،
      پت جھڑ رتے آئیؤ سجنا-
      بسنت بہار تے کر گئی چھٹی،
      مرشد میرے دا ٹلا او`چا-
      میں نتانی ادھواٹے ٹٹی ،
      ہتھ کھڑتالاں پیریں گھنگھرو
      ہاڑا وے! میں نچ نچ ٹٹی
      شکر کراں اس مائی دا میں
      جس عشقَ-ماکھیوں دتی گھٹی
      'ناصر' کہے فقیر سائی دا
      میں لٹی وے لوکا! عشقَ 'چ لٹی
  • 9 minutes ago


    • ਜੇਠ ਜਠੇਰੇ ਕਾਹਤੋਂ ਪੂਜਾਂ
      ਮੇਰਾ ਜੇਠਾ ਯਾਰ ਤੇ ਰੁ`ਠਾ
      ਬਿਰਹੋਂ ਕਾਤੀ ਲ`ਗੀ ਸੀਨੇ
      ਮੇਰਾ ਤਨ ਮਨ ਅੰਦਰੋਂ ਕੁ`ਠਾ
      ਖੁੱਲੀਆਂ ਜੁਲਫਾਂ ਖਾਕ ਸਿਰੇ ਵਿਚ
      ਭਰ ਭਰ ਪਾਈਆਂ ਮੁ`ਠਾਂ
      ਬੂਹਾ ਮਾਰ ਕੇ ਬੈਠਾ ਬਾਲਮ
      ਰੁ`ਠਾ ਨੀ ਮੇਰਾ ਮੁਰਸ਼ਦ ਰੁ`ਠਾ
      'ਨਾਸਰ' ਨਚ ਹੁਣ ਕੰਜਰੀ ਬਣ ਕੇ
      ਜੇ ਚਾਹੇਂ ਤੇਰਾ ਸਾਈ ਤੁ`ਠਾ
  • 19 minutes ago

    • جیٹھ جٹھیرے کاہتوں پوجاں
      میرا جیٹھا یار تے رُٹھا
      برہوں کاتی لاگی سینے
      میرا تن من اندروں کُٹھا
      کُھلیاں زلفاں خاک سرے وچ
      بھر بھر پائیاں مُٹھاں
      بوہا مار کے بیٹھا بالم
      رُٹھا نی میرا مرشد رُٹھا
      'ناصر' نچ ہن کنجری بن کے
      جے چاہیں تیرا سائی تُٹھا
  • 18 minutes ago

    • ਹਾੜ ਤਪੰਦਾ ਮੇਰਾ ਅੰਦਰ ਠਰਿਆ
      ਮੈਂ ਧੁਰ ਅੰਦਰ ਥੀਂ ਮੋਈ
      ਜਿਸ ਮਾਹੀ ਮੇਰਾ ਨਿ`ਗ੍ਹ ਮਾਨਿਆ
      ਬਾਤ ਨਾ ਪੁ`ਛੇ ਸੋਈ
      ਬਿਰਹਾ-ਅਗਨ ਤਾਪੀਂਦੀ ਤੱਤੜੀ
      ਜਿੰਦ ਸੁਆਹ ਸਿਵਿਆਂ ਦੀ ਹੋਈ
      ਬਣ ਬਾਵਰੀ ਬੇਲੀ' ਭਟਕਾਂ
      ਰਾਂਝਣ ਦਵੇ ਨਾ dhoi
      ਰਾਮ-ਨਾਮ ਰਸ ਪੀਏ ਕਬੀਰਾ
      ਭਠ ਤ੍ਪੀਂਦੀ ਤੱਤੜੀ ਲੋਈ
      ਝਨਾਂ ਛਡ ਤੇਰੇ ਨੈਣੀਂ ਡੁੱਬਾ
      ਇਸ਼ਕੇ ਥਾਹ ਨਾ ਕੋਈ
      ਨ`ਚ ਨ`ਚ ਯਾਰ ਮਨਾ ਲੈ ਬੱਲੀਏ
      ਹੁਣ ਲਜ ਦੀ ਲਾਹ ਦੇ ਲੋਈ
      'ਨਾਸਰ' ਕਹੇ ਫ੍ਕ਼ੀਰ ਸਾਈ' ਦਾ
      ਹੋਈ ਵੇ ਲੋਕਾ, ਮੈਂ ਰਾਂਝਣ ਦੀ ਹੋਈ
  • 17 minutes ago

    • ہاڑ تپدا میرا اندر ٹھریا
      میں دھر اندر تھیں موئی
      جس ماہی میرا نِگھ مانیا
      بات نہ پُچھ سوئی
      برہا-اگنا تاپیندی تتڑی
      جند سواہ سویاں دی ہوئی
      بن باوری بیلی' بھٹکاں
      رانجھن دوے نہ ڈھوئی
      رام-نام رس پیئے کبیرا
      بھٹھ تپیندی تتڑی لوئی
      جھناں چھڈ تیرے نینیں ڈبا
      عشقے تھاہ نہ کوئی
      نچ نچ یار منا لے بلیئے
      ہن لج دی لاہ دے لوئی
      'ناصر' کہے فقیر سائیں دا
      ہوئی وے لوکا، میں رانجھن دی ہوئی
  • 17 minutes ago


    • ਸਰ ਸਰ ਸਾਵਨ ਮੇਹਾਂ ਬਰਸੇ
      ਪੀ ਦੇ ਦਰਸ ਨੂੰ ਜੀ'ਅਰਾ ਤਰਸੇ
      ਮਰਦ-ਮਾਰ ਹੁਣ ਹੁਸਨ ਹੋ ਗਿਆ
      ਹਰ ਪਲ ਇਸ਼ਕ ਦੇ ਮਾਸ ਨੂੰ ਤਰਸੇ
      ਰੰਗ ਕ`ਚਾ ਰੰਗਰੇਜ਼ ਵੀ ਕ`ਚਾ
      ਗਿੱਲੀ ਅੰਗੀਆ ਚੋ' ਰੰਗ ਬਰਸੇ
      ਜਾਓ ਨੀ, ਕੋਈ ਮੋੜ ਲਿਆਓ
      ਰਾਂਝਣ ਗਿਆ ਤੱਤੜੀ ਨਾ' ਲੜਕੇ
      ਮੌਲਾ ਮੌਲਾ ਸਾਈ' ਦਾ ਸਦਕਾ
      ਬ`ਕਰਾ ਦੈਨੀਆਂ ਪੀਰ ਦਾ ਫੜਕੇ
      ਨਾਸਰ ਕਹੇ ਫਕੀਰ ਸਾਈ' ਦਾ
      ਮੇਰਾ ਜੀਨਾ ਮਰਨਾ ਸਭ 'ਓਹਦੇ' ਸਦਕੇ
  • 17 minutes ago


    • سر سر ساون میہاں برسے
      پی دے درس نوں جیارا ترسے
      مرد-مار ہن حسن ہو گیا
      ہر پل عشقَ دے ماس نوں ترسے
      رنگ کچا رنگریز وی کچا
      گلی انگیا چو' رنگ برسے
      جاؤ نی، کوئی موڑ لیاؤ
      رانجھن گیا تتڑی نا لڑکے
      مولا مولا سائیں دا صدقہ
      بکرا دینی آں پیر دا پھڑکے
      ناصر کہے فقیر سائیں دا
      میرا جینا مرنا سبھ 'اوہدے' صدقے
  • 16 minutes ago


    • ਭਾਦੋਂ ਭਗਤ ਨਾ ਕੀਜੈ ਰਾਮ
      ਬਿਰਹੋਂ ਭ`ਠ ਤਪੇ ਮਨ-ਮੰਦਰ
      ਮੰਦਰ,ਦੁਆਲਾ, ਮਸੀਤ ,ਕਲੀਸਾ
      ਤਰੇ-ਲੋਕ ਜਲੰਦਾ ਇਸ ਭ`ਠ ਅੰਦਰ
      ਰੁ`ਖ ਨਹੀਂ ਜੋ ਵਾਜ ਨਾ ਮਾਰਾਂ!
      ਉੱਡ ਗਿਆ ਕਿਓਂ ਬੈਠ ਕੇ ਅੰਦਰ
      ਰਾਂਝਣ ਜਪ ਜਪ ਰਾਂਝਣ ਹੋਈ
      ਵਸ ਗਿਆ ਧੀਦੋ ਰੋਮਾਂ ਅੰਦਰ
      ਆਇਆ ਆਪ ਬੁਲਾਇਆ ਨਾਹੀਂ
      ਗਿਆ ਤਾਂ ਕਾਹਨੂੰ ਹੋਈ ਕਲੰਦਰ !
      'ਨਾਸਰ' ਕਹੇ ਫ੍ਕ਼ੀਰ ਸਾਈ' ਦਾ
      ਕਰ ਲੈ ਮੁਰਸ਼ਦ ਦੇਹ੍ਲੀਓੰ ਅੰਦਰ

  • 16 minutes ago



    • بھادوں بھگت نہ کیجے رام
      برہوں بھٹھ تپے من مندر
      مندر،دوالا، مسیت ،کلیسا
      ترے لوک جلندا اس بھٹھ اندر
      رُکھ نہیں جو واج نہ ماراں!
      اڈّ گیا کیوں بیٹھ کے اندر
      رانجھن جپ جپ رانجھن ہوئی
      وس گیا دھیدو روماں اندر
      آیا آپ بلایا ناہیں
      گیا تاں کاہنوں ہوئی قلندر !
      'ناصر' کہے فقیر سائیں دا
      کر لے مرشد دہلیوں اندر
  • 15 minutes ago


    • ਅੱਸੂ ਆਸਾ' ਪੁ`ਗੀਆਂ
      ਮੇਰਾ ਸਤਗੁਰੁ ਤੁ`ਠਾ
      ਮਾਹੀ ਘਰਾਂ ਨੂੰ ਆ ਗਿਆ
      ਵਰ੍ਹਿਆਂ ਦਾ ਰੁ`ਠਾ
      ਰੂਹ ਸੀ ਮੇਰੀ ਤੜਫਦੀ
      ਜੇਓ' ਪੰਛੀ ਕੁ`ਠਾ
      ਬਿਰਹਾ ਵਸਲ 'ਚ ਬਦਲਿਆ
      ਸਿ`ਧਾ ਹੋ ਗਿਆ ਪੁ`ਠਾ
      ਨਚ ਨਚ ਯਾਰ ਮਨਾ ਲਿਆ
      ਮੇਰਾ ਮਾਹੀ ਰੁਠਾ
      ਨਾਸਰ ਕਹੇ ਫ੍ਕ਼ੀਰ ਸਾਈ' ਦਾ
      ਤੁ`ਠਾ ਨੀ ਮੇਰਾ ਮੁਰਸ਼ਦ ਤੁ`ਠਾ
  • 15 minutes ago
    • l

      اسُو آساں پُگیاں
      میرا ستگورو تُٹھا
      ماہی گھراں نوں آ گیا
      ورھیاں دا رُٹھا
      روح سی میری تڑفدی
      جیؤں پنچھی کوٹھا
      برہا وصل 'چ بدلیا
      سِدھا ہو گیا پُٹھا
      نچ نچ یار منا لیا
      میرا ماہی رٹھا
      ناصر کہے فقیر سائیں' دا
      تُٹھا نی میرا مرشد تُٹھا
  • 15 minutes ago

    • ਕ`ਤਕ ਕੂੰਜਾਂ ਭਰੀ ਉਡਾਰੀ
      ਮੇਰੀ ਸਾੜੇ ਨੇ ਮਤ ਮਾਰੀ
      ਈਰਖਾ -ਕਾਨੀ ਬਿਨ੍ਹਿਆ ਸੀਨਾ
      ਰਾਂਝਣ ਹੋਰ ਨਾ' ਲਾਈ ਯਾਰੀ
      ਝਨਾਂ ਪਾਰ ਤੋਂ ਆ ਗਿਆ ਮਾਹੀ
      ਸ`ਈਓ ਨੀ ਮੇਰੀ ਕਰੋ ਤਿਆਰੀ
      ਮਰ ਮਰ ਜੀਸਾਂ, ਜੀ ਜੀ ਮਰਸਾਂ
      ਲੜ ਲੱਗਾਂ ਤੇਰੇ ਹਰ ਵਾਰੀ !
      ਕਦ ਥੀਂ ਤਗ੍ਗੁ? ਅਲਾਹ ਜਾਨੇ
      ਕ`ਚੇ ਘੜੇ ਨਾ' ਲਾ ਲੀ ਯਾਰੀ
      ਨਾਸਰ ਕਹੇ ਫ੍ਕ਼ੀਰ ਸਾਈ' ਦਾ
      ਹਾਰੀ ਨੀ' ਮੈਂ ਦੋ ਜਗ ਹਾਰੀ
  • 14 minutes ago


    • کتک کونجاں بھری اڈاری
      میری ساڑے نے مت ماری
      ایرکھا کانی بنھیا سینہ
      رانجھن ہور نہ' لائی یاری
      جھناں پار توں آ گیا ماہی
      سیؤ نی میری کرو تیاری
      مر مر جیساں، جی جی مرساں
      لڑ لگاں تیرے ہر واری !
      کد تھیں تگو؟ ﷲ جانے
      کچے گھڑے نہ' لا لی یاری
      ناصر کہے فقیر سائی' دا
      ہاری نی' میں دو جگ ہاری
  • 13 minutes ago

    • ਮ ਘਰ ਮਾਹੀ ਛਡ ਗਿਆ ਕੱਲੀ
      ਹਾਰੀ ਨੀ ਮੈਂ ਸਭ ਕੁਝ ਹਾਰੀ
      ਪੋੰਨ ਪਹਾੜੀ ਉਤਰੀ ਸੀਨੇ
      ਠਾਰੀ ਨੀ ਮੈਂ ਧੁਰ ਥੀਂ ਠਾਰੀ
      ਰੁੱਤ ਵਸਲ ਦੀ ਬਿਰਹੋਂ ਡਸਿਆ
      ਨੀਲੀ ਪੈ ਗੀ ਦੇਹੀ ਸਾਰੀ
      ਰੋਗ ਅਵਲੜਾ ਖਾਵੀੰ ਜਾਵੇ
      ਵੇਖ ਤਬੀਬਾ ਨਬ੍ਜ਼ ਹਮਾਰੀ
      ਨਚ ਨਚ ਬਾਵਰੀ ਮਰਦੀ ਜਾਵਾਂ
      ਯਾਰ ਨਾ ਮਨੇ ਅਰਜ਼ ਹਮਾਰੀ
      ਨਾਸਰ ਕਹੇ ਫ ਕ਼ੀਰ ਸਾਈ' ਦਾ
      ਮੈਨੂੰ ਇਸ਼੍ਕੇ ਚੜੀ ਖੁਮਾਰੀ
  •  minutes ago
    • l

      مگھر ماہی چھڈ گیا کلی
      ہاری نی میں سبھ کجھ ہاری
      پونّ پہاڑی اتری سینے
      ٹھاری نی میں دھر تھیں ٹھاری
      رتّ وصل دی برہوں ڈسیا
      نیلی پے گی دیہی ساری
      روگ اولڑا کھاویں جاوے
      ویکھ طبیبا نبض ہماری
      نچ نچ باوری مردی جاواں
      یار نہ منے عرض ہماری
      ناصر کہے فقیر سائیں' دا
      مینوں عشقے چڑی خماری
  • 12 minutes ago

    • ਪੋਹ ਮਹੀਨੇ ਮੇਰੀ ਤਪਦੀ ਦੇਹੀ
      ਬਿਰਹੋਂ ਤਾਪ ਨੇ ਮਤ ਮਾਰੀ
      ਦਾਰੂ ਵਸਲ ਦੀ ਬਖਸ਼ ਤਬੀਬਾ
      ਮੇਰੀ ਟੁੱਟੇ ਕੁਲ ਬੀਮਾਰੀ
      ਪਾਰ ਝਨਾਂ ਤੋਂ ਵਾਜਾਂ ਆਵਣ
      ਮੇਰੀ ਬੇੜੀ ਖੜੀ ਸ਼ਿੰਗਾਰੀ
      ਸਜਨਾਂ ਬਾਝੋਂ ਹੋਗੀ ਕੱਲੀ
      ਮੇਰੀ ਸੁਧ ਬੁਧ ਮਾਰੀ ਸਾਰੀ
      ਧੁਰ ਦਰਗਾਹੋੰ ਆ ਗਿਆ ਸੱਦਾ
      ਕਿਸ ਬਿਧ ਕਰਾਂ ਇਨਕਾਰੀ
      ਮੁਰਸ਼ਦ ਮੇਰੇ ਬਖਸ਼ੇ ਘੁੰਗਰੂ
      ਨਚ ਨਚ ਰੈਨ ਗੁਜ਼ਰੀ
      ਨਾਸਰ ਕਹੇ ਫ੍ਕ਼ੀਰ ਸਾਈ''ਦਾ
      ਰੱਤ ਹੰਝੂਆਂ ਦੀ ਖਾਰੀ
  • 12 minutes ago


    • پوہ مہینے میری تپدی دیہی
      برہوں تاپ نے مت ماری
      دارو وصل دی بخش طبیبا
      میری ٹٹے کل بیماری
      پار جھناں توں واجاں آون
      میری بیڑی کھڑی شنگاری
      سجناں باجھوں ہوگی کلی
      میری سدھ بدھ ماری ساری
      دھر درگاہوں آ گیا سدا
      کس بدھ کراں انکاری
      مرشد میرے بخشے گھنگرو
      نچ نچ رین گزری
      ناصر کہے فقیر سائیں''دا
      رتّ ہنجھوآں دی کھاری
  • 12 minutes ago

    • ਮਾਘ ਮੁਹਬਤ ਰਾਂਝਣ ਕੀਤੀ
      dahda ਇਸ਼ਕ ਕਮਾਇਆ
      ਕੰਨ ਪੜਵਾਏ ਮੁੰਦਰਾਂ ਪਾਈਆਂ
      ਭਗਵਾ' ਭੇਸ ਬਣਾਇਆ
      ਬਾਹੂ ਹੂਕ ਅਜੇਹੀ ਮਾਰੀ
      ਗਗਨੀਂ ਤਖ਼ਤ ਹਿਲਾਇਆ
      ਵਲੀ,ਅਓਲਿਆ,ਮਸੀਹਾ, ਮੁਰਸ਼ਦ
      ਮੇਰੇ ਸਤਗੁਰ ਨਾਮ ਧਰਾਇਆ
      ਕਰਾ ਇਸਨਾਨ ਅੱਜ ਤੋਰੋ ਮੈਨੂ'
      ਮੇਰੇ ਰਾਂਝਣ ਸਦ ਬੁਲਾਇਆ
      ਨਾਸਰ ਕਹੇ ਫ੍ਕ਼ੀਰ ਸਾਈ' ਦਾ
      ਮੈਂ ਨਚ ਨਚ ਯਾਰ ਮਨਾਇਆ
  • 11 minutes ago


    • ماگھ محبت رانجھن کیتی
      ڈھاڈا عشقَ کمایا
      کنّ پڑوائے مندراں پائیاں
      بھگوا' بھیس بنایا
      باہو ہوک اجیہی ماری
      گگنیں تخت ہلایا
      ولی،اؤلیا،مسیحا، مرشد
      میرے ستگور نام دھرایا
      کرا اسنان اج تورو مینو'
      میرے رانجھن صد بلایا
      ناصر کہے فقیر سائیں' دا
      میں نچ نچ یار منایا
  • 11 minutes ago

    • ਫਲਗੁਨ ਗੁਣ-ਫਲ ਐਸਾ ਫਲਿਆ
      ਸਿਰ ਸਜਦੇ ਵਿਚ ਡਿ`ਗਾ
      ਕਾਲੇ ਲੇਖ ਮੇਟੇ ਮੇਰੇ ਮੁਰਸ਼ਦ
      ਮੇਰਾ ਪੰਨਾ ਨਿਰਮਲ ਬ`ਗਾ
      ਖੁੰਦਕਾਰਾ ਨਾਂ ਦਾ ਐਸੋ ਦਿੱਤਾ
      ਪਾਕ ਪਵਿਤਰ ਕੀਤੋ ਝ`ਗਾ
      ਅਮਲਾਂ ਬਾਝ ਨਾ ਹੋਣ ਨਿਬੇੜੇ
      ਜੋ ਸੂਰਾ ਸੋ ਪੂਰਾ ਲ`ਗਾ
      ਦਾਓ-ਪੇਚ ਕੋਈ ਕਮ ਨਾ ਆਵਣ
      ਬਿਨ ਮਾਲਿਕ ਸਭ ਜਗ ਠ`ਗਾ
      ਨਾਸਰ ਕਹੇ ਫ੍ਕ਼ੀਰ ਸਾਈ' ਦਾ
      ਹਾੜਾ ਨੀ ਓਹ ਰੀਝਨ ਲ`ਗਾ
  • 11 minutes ago

    Shahmukhi by my dear brother

    Qamar Uz Zaman
    • l

      پھلگن گن-پھلن ایسا پھلیا
      سر سجدے وچ ڈِ`گا
      کالے لیکھ میٹے میرے مرشد
      میرا پنا نرمل بگا
      کھندکارا ناں دا ایسو دتا
      پاک پوتر کیتو جھگا
      عملاں باجھ نہ ہون نبیڑے
      جو سورا سو پورا لگا
      داؤ-پیچ کوئی کم نہ آون
      بن مالک سبھ جگ ٹھگا
      ناصر کہے فقیر سائیں دا
      ہاڑا نی اوہ ریجھن لگا
  • 10 minutes ago

No comments:

Post a Comment