Tuesday, June 26, 2012

ਏਕ ਜੋਤ, ਪ੍ਰਭਜੋਤ, ਨਵਜੋਤ, ਸ਼ਿਵਜੋਤ
ਵਿਸ਼ਵ-ਜੋਤ--ਪਿੰਡ ਪਦਾਰਥ ਸਾਰੇ ਸਾੜੇ,
ਬਦਲੇ ਏਕ ਨੂਰ ਦੀ 'ਲੋ' ਦੇ ਅੰਦਰ ------!

ਕੁਕਨੂਸ ਦੀ ਰਾਖੋੰ ਕੁਕਨੂਸ ਜਨ੍ਮਦਾ ;
ਜੋਤ ਬਦਲਦੀ ਪਿੰਡ ਪਦਾਰਥ --------!
ਏਹੋ ਲੀਲਾ "ਲੋ, ਪਿੰਡਾਂ" ਦੀ-------,
ਪਰਮ ਪੁਰਖ ਫਿਰ ਵੇਖਣ ਆਵੇ 
ਖੇਡ ਸਦੀਵੀ-ਜਗਤ ਤਮਾਸ਼ਾ----!

ਪਿੰਡ-ਮੈਹਲ 'ਚ 'ਲੋ' ਜਗਦੀ ਤਾਂ
'ਲੋ' ਜਿੰਨਾ ਹੀ ਹੋਵੇ ਚਾਨਣ-----,
'ਲੋ' ਮੰਦੀ ਤਾਂ ਪੁਰਖ ਵੀ ਮੰਦਾ
ਪਰਮ ਪੁਰਖ ਬਸ ਰੋਸ਼ਨ ਰੋਸ਼ਨ !
'ਲੋ', ਪਿੰਡ-ਪਦਾਰਥ ਕਰਨ ਤਮਾਸ਼ਾ,
ਪਰਮ ਪੁਰਖ ਵੇਖੇ, ਮੁੜ ਜਾਵੇ ;
ਭੂ-ਗਰਭ ਚੋ` 'ਲੋ' ਹੀ ਜਮੇ, 'ਲੋ' ਹੀ ਉਸ ਨੂੰ ਸਾੜੇ
'ਲੋ' ਫਿਰ ਆਪੂੰ ਮੋੜ ਲਿਆਵੇ --ਪਰ ਕਿਓਂ?
ਮੁਰ੍ਗੀ ਪੇਹ੍ਲਾਂ ਜਾਂ ਅੰਡਾ ਆਵੇ ?
ਪਰਮ ਪੁਰਖ ਕਿਓਂ ਵੇਖਣ ਆਵੇ
ਅਰਥਹੀਂਨ ਇਹ ਜਗਤ ਤਮਾਸ਼ਾ ?
'ਲੋ' ਜਾਵੇ ਤੇ ਪਰਮ, ਮਹਾਂਨ, ਕੋਈ ਵੀ ਪੁਰਖਾ
ਬਸ ਪਿੰਡਾ ਬਣ ਜਾਵੇ!
ਹਾਏ ਨੀ ਇਹ ਜਗਤ ਤਮਾਸ਼ਾ
ਮੁਕਦਾ ਨਜਰ ਨਾ ਆਵੇ-------------!

No comments:

Post a Comment