gune da swal
ਖ਼ਲਾ ਦਰ ਖ਼ਲਾ,ਬ੍ਰਹਿਮੰਡ ਦਰ ਬ੍ਰਹਿਮੰਡ, ਨ੍ਹੇਰੇ ਮੋਘੇ ਕਾਲੇ ਬੋਲੇ ਅਨੇਕ,
ਸਦਾ ਈ ਸੂੰਦੇ ਰਹਿੰਦੇ, ਕਦੇ ਨਾਂ ਰੱਕਣ, ਕਦੇ ਟਿਕਣ ਨਾਂ,
ਦਮ ਮਾਰਨ ਨਾਂ, ਤੱਤ-ਭੜੱਤੀ ਲੱਗੀ ਰਹਿੰਦੀ;
ਹਰ ਖਲਾ, ਹਰ ਬ੍ਰਹਿਮੰਡ, ਕਾਲਾ ਨ੍ਹੇਰਾ ਹਰ ਕੋਈ ਮੋਘਾ,ਅਪਣੇ ਆਪ ਸਦਾ ਅਨੰਤ,
ਅਨੰਤਤਾਵਾਂ ਅਨੇਕ ਅਨੰਤ ਸੂਈਂ ਜਾਵਣ ਸਦਾ ਨਿਰੰਤਰ,
ਰੁਕਣ ਕਦੇ ਨਾਂ, ਦਮ ਨਾਂ ਮਾਰਨ।
ਮਨ ਮੇਰੇ ਵੀ ਏਦਾਂ ਈ ਕੁੱਝ ਹੁੰਦਾ ਰਹਿੰਦੈ---ਸਦਾ ਨਿਰੰਤਰ ਸੂੰਦਾ ਰਹਿੰਦੈ-----
ਤੇ ਮੈਂ ਸੋਚਦਾਂ:---
"ਵਾਹਦ" ਤਾਂ ਕੋਈ ਗੱਲ ਨਹੀਂ ਲੱਗਦੀ: ਰੱਬ ਤਾਂ ਜ਼ਰਬਾਂ ਖਾਂਦਾ ਰਹਿੰਦੈ---------!!!

No comments:
Post a Comment