Sunday, November 24, 2013

      ਤਮਾਸ਼ਾ ਇਹ ਕਠ-ਪੁਤਲੀ ਵਾਲਾ
 ਮੈਂ ਪਰਛਾਵਾਂ ਇਸ ਧਰਤੀ ਤੇ ਓਸ ਰੱਬ ਦਾ,
 ਵਾਹਦ ਜੋ ਕਦੇ ਨੀ ਹੁੰਦਾ, ਹੋਵੇ ਸਦਾ ਦੁਵੱਲਾ,
 ਇੱਕ ਓਂਕਾਰ ਇੱਕ ਨੀ ਹੁੰਦਾ, ਦੋ ਮੂੰਹੀ ਕਠਪੁਤਲੀ ਵਾਂਗੂੰ,
 ਦੋਵੇਂ ਰੂਪ ਪਰਤ ਵਖਾਵੇ-ਅੱਗਾ ਪਿੱਛਾ-ਨਿਰਤ ਕਰੇ ਦੁਵੱਲਾ;
 ਆਪੂੰ ਡੋਰ, ਆਪ ਹੀ ਪੁਤਲੀ, ਆਪੂੰ ਕਰੇ ਤਮਾਸ਼ਾ-
 ਫ਼ਿਰ ਆਪੂੰ ਖ਼ਾਲਕ ਖ਼ਲਕ ਦੀ ਅੱਖ਼ੀਂ, ਵੇਖੇ ਆਵਾਗਾਓੰਨ ਤਮਾਸ਼ਾ।
 ਆਪੂੰ ਈਸਾ, ਆਪ ਮਸੀਹਾ, ਸਲੀਬ ਆਪਣੀ ਆਪ ਉਠਾਵੇ,
 ਰਾਮ ਵੀ ਆਪੂੰ, ਆਪ ਹੀ ਰਾਵਣ, ਸੀਤਾ ਆਪ ਉਠਾਵੇ:
 ਨੱਚ ਨੱਚ ਬੁੱਲ੍ਹਾ ਫਾਵੀ ਹੋਇਆ, ਕੱਖ਼ ਸਮਝ ਨਾਂ ਆਵੇ;
 ਝੱਲੀ ਨੀਂ ਮੈਂ ਝੱਲੀ ਲੋਕੋ, ਇਹ ਲੋੜ੍ਹਾ ਕੀ ਹੋਇਆ-?
 ਮੇਰੇ ਅੰਦਰ ਤਿੰਨ ਵਸੇਂਦੇ, ਰੱਬ, ਸ਼ੈਤਾਨ, ਤੇ ਮਾਇਆ!

No comments:

Post a Comment