Sunday, November 10, 2013

" ਮੈਂ "
ਤੂੰਹੀਓ ਮੈਂਡਾ ਸ਼ਕਰ-ਗੰਜ, ਤੂੰਹੀਓ ਮੁਰਸ਼ਦ ਪੀਰ

ਤੂੰਹੀਓ ਹੈਂ ਰੰਝੇਟੜਾ, ਤੂੰਹੀਓ ਮੈਂਡੀ ਹੀਰ

ਸੱਸੀ, ਸੋਹਣੀ, ਸਾਹਿਬਾਂ, " ਮੈਂ " ਮੀਰਾਂ ਦਿਲਗੀਰ

ਲਬਾਲਬ ਇਸ਼ਕ ਪਿਆਲੜਾ, ਇਹ ਜ਼ਹਿਰ ਵੀ ਸ਼ੀਰੋ ਸ਼ੀਰ

" ਮੈਂ " ਬੁੱਲ੍ਹਾ, ਬਾਹੂ, ਮਿਰਜ਼ੜਾ, ਨੱਚਾਂ, ਹੂਕਾਂ, ਮਾਰਾਂ ਤੀਰ

"ਮੈਂ " ਮੁਰੀਦ ਨਵੇਲੜਾ, ਆਪੂੰ ਮੁਰਸ਼ਦ, ਆਪੂੰ ਪੀਰ

" ਮੈਂ " ਹੀ ਮਰਦ ਅਗੰਮੜਾ, ਆਪੂੰ ਗੁਰ ਪੀਰ

" ਮੈਂ " ਵਿੱਚ ਮੈਂਡੀ ਕੁੱਝ ਨਹੀਂ, "ਤੂੰ " ਵਿੱਚ ਮੈਂਡਾ ਸੀਰ

" ਮੈਂ " ਜੇ ਮੈਂਡੀ ਸਿਫ਼ਰ ਹੈ, ਤਾਂ "ਤੂੰ " ਵਿਚ ਕਿਹੜਾ ਤੱਤ?

ਇਹ ਲੱਬਾਦੇ ਲਾਹ ਪਰ੍ਹਾਂ, ਇੱਕ ਵਿੱਚ ਹੋਈਏ ਰੱਤ

ਚੌਂਹ ਕੂੰਟੀਂ ਜੇ ਭਾਲੀਏ, "ਮੈਂ" ਨੂੰ ਲੱਭੂ "ਮੈਂ"

"ਮੈਂ" ਹੀ ਪਰਮ ਮਨੁੱਖ਼ ਹੈ, ਅਵਤਾਰ, ਪੈਗੰਬਰ, ਰੱਬ;

ਆ eh ਅੱਖ਼ਰ ਰੰਗੀਏ, ਧੋਈਏ ਸਾਰੇ ਡੱਬ!

No comments:

Post a Comment