Saturday, November 23, 2013

ਸੰਭਾਵਨਾ 
ਮਿਲੇ ਸਾਂ ਆਪਾਂ? ਕਿਓਂ, ਕਿਧਰ, ਕਦੋਂ ਤੇ ਕਿਥੇ? ਯਾਦ ਨਹੀਂ ਆਓਂਦਾ ।
ਮਨ ਮੇਰੇ ਦੀਆਂ ਗਹਿਰਾਈਂਆਂ ਅੰਦਰ, ਡੁੱਬ ਗਿਆ ਕੋਈ ਤੁਪਕਾ ਲਗਦੈ।
ਤਾਰਾ ਜਿਵੇਂ ਕੋਈ ਟੁੱਟਾ ਅੱਧ ਵਿਚਕਾਰੋਂ, ਅਥਾਅ ਅਨੰਤਤਾ ਜਿਵੇਂ ਖੋ ਗਿਆ;
ਇਹ ਮਨ ਮੇਰਾ, ਇਹ ਨਿੱਜੀ ਰੱਬ ਮੇਰਾ, ਖੋਇਆ ਅੱਧ ਪਛਾਨ ਨਹੀੰ ਸਕਦਾ:
ਪਰੇਸ਼ਾਂ ਅਨਸਰ, ਕਜ਼ਾ ਹੋਈ "ਤਰਤੀਬ" ਪੁਰਾਣੀ, ਸਭ ਕੁੱਝ ਗੱਡ ਮੱਡ ਹੋਇਆ,
ਬੇਤਰਤੀਬੀ ਕਿਵੇਂ ਪਛਾਣੇ, ਕਿਸੇ ਪੁਰਾਣੀ 'ਮਾੜੀ' ਤਾਈਂ;
ਐਪਰ ਜੇ ਤਰਤੀਬ ਪੁਰਾਣੀ, ਰਚਣਹਾਰ ਵੀ ਉੰਗਲਾਂ ਉਹੀ,
ਸੰਜੋਗਵੱਸ਼ ਜੇ ਹੋਵਣ ਮੇਲੇ, ਅਨਸਰ ਨੂੰ ਅਨਸਰ ਪਹਿਚਾਣੇ,
ਖੁਸ਼ਬੂ ਆਵੇ ,ਆਪਣੀ, ਬਣੇ ਅਗਰ ਸੰਭਾਵਨਾ ਐਸੀ--, 
ਕਿਵੇਂ ਖੰਗਾਲੇ ਸਾਗਰ ਅਥਾਹ ਸਮਰਿਤੀਆਂ ਵਾਲਾ, "ਤਰਤੀਬ" ਕੋਈ ਪੁਰਾਣੀ,
ਖ਼ੁਰਦੀ ਜਾਂਦੀ ਹਰ ਪਲ ਜੋਈ------------------!

No comments:

Post a Comment