Saturday, November 9, 2013

 ਕੰਤ ਕੁੱਲੀ ਦਾ ਭਗਵੰਤ 
------------------------
ਕਣ ਕਣ ਮਿਲ ਕੇ ਤਨ ਬਣਦਾ ਹੈ 
ਕਣ ਕਣ ਦੇ ਵਿਚ ਮਨ ਵਸਦਾ ਹੈ,
ਤਨ ਕੁੱਲੀ ਮਨ ਵਸਨੀਕ, 
ਮਕਾਨ ਬਿਨ ਨਹੀਂ ਮਕੀਨ I 
ਹਰ ਕਣ ਦਾ ਮਨ ਬ੍ਰਿਹਮੰਡ ਅਨੰਤ,
ਹਰ ਤਨ ਦੇ ਮਨ ਬ੍ਰਿਹਮੰਡ ਅਨੇਕ, ਅਸੀਮ , ਅਨੰਤ I
ਨਿੱਕੀ ਕੁੱਲੀ ਵੱਸੇ 'ਅਨੰਤ', ਇਸ ਹੁਜਰੇ ਦਾ ਭਗਵੰਤ I
ਬ੍ਰਿਹਮੰਡ ਅਨੇਕ, ਅਸੀਮ, ਅਨੰਤ, ਨਿੱਕੀ ਕੁੱਲੀ ਦੇ ਮਕਰੂਜ਼,
ਕੁੱਲੀ ਕਾਬਜ਼, ਮਨ ਮ੍ਕ੍ਬੂਜ਼;
ਹੁਜਰਾ ਹੈ ਤਾਂ ਹੈ ਭਗਵੰਤ,
ਮੋਈ ਕੁੱਲੀ, ਮੋਇਆ ਭਗਵੰਤ---------------I    

No comments:

Post a Comment