Wednesday, December 11, 2013

ਸੁਰੰਗ ਦੀ ਕਹਾਣੀ  

ਬਿੰਦੂ ਹੈ ਤੇ ਕੇੰਦਰ ਹੈ, ਕੇੰਦਰ ਹੈ ਤੇ ਦਾਇਰਾ ਹੈ
 ਬਿੰਦੂ ਨਹੀਂ ਤੇ ਦਾਇਰਾ ਹੈ ਨਹੀਂ;
 ਦਾਇਰਾ ਹੈ ਤੇ ਗਰਦਿਸ਼ ਹੈ, ਗਰਦਿਸ਼ ਨਾਲ ਰਫਤਾਰ ਹੈ ਬਣਦੀ
 ਰਫਤਾਰ ਨਹੀਂ ਤਾਂ ਪੈਮਾਇਸ਼ ਨਹੀਂ , ਏਸ ਬਿਨਾਂ ਰਫਤਾਰ ਨੀਂ ਬਣਦੀ;

 ਰਫਤਾਰ ਬਣਾਵੇ ਬਿੰਦੂ ਦਾਇਰਾ, ਜਿਉਂ ਛੱਪੜ ਵਿੱਚ ਵੱਟਾ,
 ਸੜ੍ਹਾਕਾ ਜ਼ੋਰਦਾਰ ਰਫਤਾਰ ਜੇ ਮਾਰੇ , ਮੁੜ ਬਣ ਜਾਵੇ ਬਿੰਦੂ;
 ਲਖਾਂ ਪ੍ਰਕਾਸ਼ ਵਰ੍ਹੇ ਰਫਤਾਰ ਜੇ ਹੋਵੇ, ਬਿੰਦੂ ਉਲਟੀ ਕੀਫ਼ ਬਣੇ :
 ਏਹੋ ਕੀਫ਼ ਬਲੈਕ ਹੋਲ ਕਹਾਵੇ, ਉਲਟੀ ਚਿਲਮ ਸਾਧ ਦੀ ਘੁੰਮੀਂ ਜਾ ਵੇ,
 ਏਹੋ ਚਿਲਮ ਸਾਧ ਦੀ ਮਨ ਮੇਰੇ ਦੇ ਅੰਦਰ ਘੁੰਮੇਂ, ਘੁੰਮੀਂ ਜਾਵੇ,

 ਇਸ ਦਾ ਜਦ ਅਹਿਸਾਸ ਹੋ ਜਾਵੋ, ਮਨ ਮਨੁੱਖ ਜਦ ਅੰਦਰ ਜਾਵੇ
 ਇਸ ਵਿਸ਼ਵੇ ਦੀ ਲੈ ਚੇਤਨਾ,ਹੋਰ ਵਿਸ਼ਵਾਂ ਵਿੱਚ ਉਤਰੀਂ ਜਾਵੇ----ਪਾਰ ਕਦੇ ਨਾ ਪਾਵੇ;
 ਮਾਦੀਅਤ ਦੇ ਪੈ ਜੇ ਪੇਟੇ, ਪਤਾ ਨਹੀਂ ਕਿੱਧਰ ਖੋ ਜਾਵੇ!

No comments:

Post a Comment