Sunday, May 5, 2013


Romantic Trash

ਸੁਨਾਮੀ ਸਾਗਰ ਦੇ ਦੂਰ ਲਰ੍ਜ੍ਦੇ ਟਾਪੂ ਉਤੇ
ਕਾਰਾ ਗਾਰ ਦੀਆਂ ਗੇਹ੍ਰਾਈਆਂ ਅੰਦਰ
ਕੈਦ ਕਿਸੇ ਸ਼ਹਜ਼ਾਦੀ ਵਾਂਗੂੰ -
'ਇਕ-ਦਮੀ' ਇਸ ਤਨ ਦੀ ਕਾਲੀ ਕੰਦਰਾ ਅੰਦਰ -
ਅਨੇਕ ਲੋਚਾਂ ਦੀਆਂ ਤਿਤਲੀਆਂ ਪਿਛੇ
ਹਫਿਆ ਫਿਰਦੈ, ਟੁਟ ਟੁਟ ਮਰਦੈ-
ਪਾਗਲ ਮਨਵਾ --ਮੰਨਦਾ ਨਾਂਹੀ ---
ਆਹ ਤਮੰਨਾ --ਓਹ ਲੋਚਾ --ਤੇ ਆਹ ਤਮੰਨਾ---
ਹਥ ਨਾ ਆਵੇ ----ਥੂਹ ਕੋੜੀ ----------!

ਕਾਲੀਆਂ ਬੋਲੀਆਂ ਰਾਤਾਂ ਅੰਦਰ
ਅਨੇਕ ਲੋਚਾਂ ਦੇ ਜੁਗਨੂ ਜਗਦੇ ---
ਥਕਿਆ ਟੁਟਿਆ ਫਿਰ ਉਠ ਭਜਦਾ-----
ਪਾਗਲ ਮਨਵਾ ---ਮੰਨਦਾ  ਨਾਹੀਂ --------
ਇਕ ਇਕ ਰੋਸ਼ਨ ਲੀਕ ਦੇ ਪਿਛੇ
ਦਿਸ ਹਦੇ ਤੋਂ ਪਾਰ ਨਿਕਲ ਜੇ ----ਕੁਲ ਸੀਮਾਵਾਂ ਟੱਪ ਖਲੋਵੇ-----
ਨਵੇਂ ਵਿਸ਼ਵ ਤਲਾਸ਼ਦੀ ਜਾਵੇ ਨਜ਼ਰ ਪਿਆਸੀ------
ਪਰ ਜੁਗਨੂ ਕੋਈ ਹਥ ਨਾਂ ਆਵੇ------
ਅਨੇਕ ਤਿਤਲੀਆਂ---ਅਨੇਕਾਂ ਜੁਗਨੂ-----
ਪਾਗਲ ਮਨਵਾ------ਹਫਿਆ ਫਿਰਦੈ ----------------!
         
     

No comments:

Post a Comment