ਇੱਕ ਨਜ਼ਮ
ਸਹਿਜ, ਸੁੰਦਰ, ਸੁਲੱਖਣਾ, ਇਹ ਮੁੱਖ ਤੇਰਾ
ਮਨ ਤਖ਼ਤੀ ਤੇ ਉੱਕਰਿਆ, ਇਹ ਸੂਖਮ ਚਿਹਰਾ
ਕੌਣ ਚਿਤੇਰੇ ਚਿਤਰਿਆ, ਕਿਹੇ ਰੰਗ ਉਸ ਲਾਏ!
ਇੱਕ ਇੱਕ ਛੋਹ ਵਿੱਚ ਕਲਮ ਦੀ ਪਿਆ ਰੱਬ ਮੁਸਕਾਏ!
ਜੋਤੀ ਫੁੱਟੀ ਜੋਤ ਚੋਂ, ਕਾਇਨਾਤ ਬਣਾਈ,
ਬ੍ਰਹਿਮੰਡ ਨਵੇਂ, ਆਕਾਸ਼-ਗੰਗ, ਮੇਦਨੀ ਅਨੰਤ ਸਜਾਈ,
ਨਿੱਜ ਮੇਰੇ ਨੇ 'ਇੱਕ' ਹੋ, ਨੂਰੀ ਕਲਮ ਉਠਾਈ,
ਆਦਿ ਸਿਰਜਿਆ 'ਰੱਬ' ਨੂੰ, ਫਿਰ ਨਜ਼ਰ ਘੁਮਾਈ,
ਚਾਨਣ ਆਂਦਾ 'ਤੂਰ' ਤੋਂ, ਇੱਕ 'ਦਿਹ' ਬਣਾਈ,
ਚੰਨ ਰਿਸ਼ਮਾਂ ਵਿੱਚ ਰਗੜੇ ਤਾਰੇ, ਸ਼ਾਮ ਸਵੇਰ ਤੋਂ ਲਾਲੀ ਲਾਹੀ,
ਕਿਰਨ ਫੜੀ ਇੱਕ ਰਵੀਰਾਜ ਦੀ, ਕਲਮ ਬਣਾਈ,
ਲਬ ਪੰਖੁੜੀਆਂ ਤੇ ਖੇੜਾ ਮਲਿਆ, ਆਹ ਮਿੱਠੜੀ ਮਸਕਾਣ ਸਜਾਈ,
ਕੀ ਦੱਸਾਂ ਫਿਰ ਕੀ ਕੀ ਕੀਤਾ, ਕਿੱਥੋਂ ਕਿਹੜੇ ਰੰਗ ਲਿਆਂਦੇ,
ਏਸ ਚਿਤੇਰੇ ਚਿਤਰਿਆ ਤੈਨੂੰ, ਤਾਂਹੀ 'ਰੱਬ' ਕਹਾਏ!

No comments:
Post a Comment