Saturday, November 1, 2014


                      ਇਕ ਸਵਾਲ
ਰੂੰ ਰੂੰ ਬਰਫ਼ ਉੜੇ ਫਜ਼ਾ ਵਿਚ, ਬੂੰਦਾਂ ਹੋ ਹੋ ਸਰਵਰ ਭਰਦੀ
ਰੂੰ ਰੂੰ ਫੰਭੀਆਂ, ਬੂੰਦਾਂ, ਜਲ, ਸਰਵਰ, ਨਹੀਂ ਖਿਆਲ ਜਿਸਮ ਨੇ ਜਾਨਾਂ!
ਇਕ ਦੂਜੇ ਵਿਚ ਘੁਲ ਮਿਲ ਜਾਵਣ, ਇਕ ਦੂਜੇ ਨੂੰ ਪੂਰਨ, ਇਸ਼ਕ਼ ਨਿਭਾਵਣ ,
ਸਮੇ ਦੇ ਸਿਰ ਚੜ੍ਹ ਆਵਨ ਜਾਵਣ, ਸੱਤ ਪਛਾਨਣ ਜਾਨਾਂ !
ਨੈਣ ਦਰਵਾਜ਼ੇ ਦਿਲ ਮੰਦਰਾਂ ਦੇ, ਰੂਹ ਬਣ ਜਿਸਮ ਪ੍ਰਵੇਸ਼ ਕਰ ਜਾਵਣ
ਸੰਖ, ਘੰਟੀਆਂ, ਖੜਤਾਲੇ ਵੱਜਣ, ਲਹੂ ਜਿਗਰ ਦੇ ਬਲਦੇ ਦੀਵੇ
ਹੋਏ ਆਰਤੀ ਕਾਮ-ਦੇਵ ਦੀ, ਲੋ ਲੋਚਾ ਦੀ ਲਪਕੇ ਜਾਨਾਂ !
ਵੇਦ ਪੁਰਾਣ, ਕੁਰਾਨ, ਕਹਿਣ ਕਤੇਬਾਂ, ਦੇਵਣ ਫਤਵਾ ਸਾਰੇ:
ਰੱਬ ਕਸਤੂਰੀ ਅੰਦਰ ਵਸਦੀ, ਸਹਿਰਾ ਕਿਓਂ ਖੰਘਾਲੇੰ  ਜਾਨਾਂ!  
ਇਸ਼ਕ਼ ਹ੍ਕ਼ੀਕ਼ੀ ਜੇ ਤੂੰ ਜਾਣੇਂ, ਕਿਓਂ ਫਿਰ ਜਿਸਮ ਨਕਾਰੇੰ
ਏਨੀ ਨੇੜੇ ਹੋ ਕੇ ਫਿਰ ਕਿਓਂ , ਚੰਦਰ ਲੋਕ ਥੀਂ ਸੈਨਤ ਮਾਰੇ?

ਇਸ਼ਕ਼ ਤੇਰੇ ਦੀ ਕੀ ਪਰਿਭਾਸ਼ਾ, ਕੀ ਮੈਂ ਸਮਝਾਂ, ਕੀ ਮੈਂ ਜਾਣਾਂ?                         

No comments:

Post a Comment