Monday, November 5, 2012

Qamar UZ zamman ke naam

ਮਿੱਟੀ ਅੰਦਰ ਮਿੱਟੀ ਹਿਮਤ ਢਾਲ ਰਹੀ
ਨ੍ਹੇਰੇ ਹੁਜਰੇ ਅੰਦਰ ਦੀਵਾ ਬਾਲ ਰਹੀ 
ਇਸ ਰਿਸ਼ਤੇ ਨੂੰ ਦੱਸੋ ਕਿਹੜਾ ਨਾਮ ਦਿਆਂ
ਮਿੱਟੀ ਦੇ ਵਿਚ ਮਿੱਟੀ ਮੁਹਬਤ ਭਾਲ ਰਹੀ
ਮਿੱਟੀ ਮਹਿਲ, ਕੋਟ, ਫ੍ਸੀਲਾਂ, ਕਬਰਾਂ
ਮਿੱਟੀ ਅੰਦਰ ਮਿੱਟੀ ਖੁਦ ਨੂੰ ਗਾਲ ਰਹੀ
ਕਿਸ ਖੂਹੇ ਦਾ ਪਾਣੀ ਆਂਦਾ, ਕਿਥੋਂ ਆਂਦੀ ਮਿੱਟੀ
ਚਕ ਚੜੀ ਕਿਓਂ 'ਸੋਹਨੀ' ਮਿੱਟੀ ਢਾਲ ਰਹੀ
ਯਖ ਹੋ ਗਿਆ ਜਦ ਤੋਂ ਜਾਨੀ ਇਸ਼ਕ ਤੇਰਾ
ਰਾਖ ਫੋਲ ਕੇ ਨਿਘ ਕਿਹੜਾ ਮੈਂ ਭਾਲ ਰਹੀ 
ਰਾਖ ਰ੍ਮਾਈ' ਮਿੱਟੀ ਹੋਇਆ 'ਨਾਸਰ' ਫਿਰਦਾ
ਠੰਡੇ ਸਿਵੇ 'ਚ ਫੁੱਲ ਕਿਹੜਾ ਹੁਣ ਭਾਲ ਰਹੀ

No comments:

Post a Comment